Sikh Nojwan|ਸਿੱਖ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, ਦੋਸਤਾਂ ਨੇ ਹੀ ਕੀਤਾ ਕਾਰਾ|Viral Video|Ludhiana|abpSanjha

ਦੋਸਤਾਂ ਦਾ ਸ਼ਰਮਨਾਕ ਕੰਮ, ਆਪਣੇ ਹੀ ਸਿੱਖ ਦੋਸਤ ਨੂੰ ਨੰਗਾ ਕਰਕੇ ਵੀਡੀਓ ਬਣਾਇਆ ਤੇ ਸੋਸ਼ਲ ਮੀਡੀਆ ਤੇ ਕੀਤੀ ਵਾਇਰਲ , ਅਸ਼ਲੀਲ ਹਰਕਤਾਂ ਕੀਤੀਆਂ, ਕੇਸਾਂ ਦੀ ਬੇਅਦਬੀ ਕੀਤੀ, ਵੀਡੀਓ ਵਾਇਰਲ ਕੀਤੀ ਗਈ ਨਿਹੰਗ ਸਿੰਘਾਂ ਨੇ ਕਾਰਵਾਈ ਕੀਤੀ, ਇੱਕ ਨੌਜਵਾਨ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ, ਸਖ਼ਤ ਕਾਰਵਾਈ ਦੀ ਮੰਗ ਕੀਤੀ, ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਿਹੰਗਾਂ ਨੇ ਆਰੋਪੀ ਨੌਜਵਾਨ ਦੇ ਦੂਜੇ ਦੋਸਤਾਂ ਨੂੰ ਚੇਤਾਵਨੀ ਦਿੱਤੀ, ਕਿਹਾ ਕਿ ਜੇਕਰ ਉਹ ਨਿਹੰਗ ਸਿੰਘਾਂ ਵਲੋਂ ਫੜੇ ਗਏ ਤਾਂ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਵੇਗਾ। ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ ਦਾ ਹੈ, ਇੱਥੇ ਕੁਝ ਦੋਸਤਾਂ ਨੇ ਆਪਣੇ ਹੀ ਸਰਦਾਰ ਦੋਸਤ ਨੂੰ ਨੰਗਾ ਕਰਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋ ਗਈ ਅਤੇ ਨਿਹੰਗ ਸੰਗਠਨਾਂ ਤੱਕ ਵੀ ਪਹੁੰਚ ਗਈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਨਿਹੰਗਾਂ ਨੇ ਉਸ ਹੋਟਲ 'ਤੇ ਛਾਪਾ ਮਾਰਿਆ ਜਿੱਥੇ ਸਰਦਾਰ ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾਈ ਗਈ ਸੀ।

JOIN US ON

Telegram
Sponsored Links by Taboola