Jalandhar| ਨਸ਼ੇ 'ਚ ਧੁੱਤ DSP ਨੇ ਕੀਤੀ ਫਾਇਰਿੰਗ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

Continues below advertisement

Jalandhar| ਨਸ਼ੇ 'ਚ ਧੁੱਤ DSP ਨੇ ਕੀਤੀ ਫਾਇਰਿੰਗ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

#Crime #Jalandhar #DSP #Dalbirsingh #abplive
Jalandhar News: ਜਲੰਧਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਡੀਐਸਪੀ ਨੇ ਫਾਇਰਿੰਗ ਕੀਤੀ। ਡੀਐਸਪੀ ਨੇ ਦੋ ਗੋਲੀਆਂ ਹਵਾ ਵਿੱਚ ਤੇ ਦੋ ਗੋਲੀਆਂ ਸਿੱਧੀਆਂ ਚਲਾਈਆਂ। ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ। ਇਸ ਮਗਰੋਂ ਪਿੰਡ ਵਾਲਿਆਂ ਨੇ ਡੀਐਸਪੀ ਦੀ ਕੁੱਟਮਾਰ ਵੀ ਕੀਤੀ ਗਈ।

ਮੌਕੇ 'ਤੇ ਮੌਜੂਦ ਲੋਕਾਂ ਨੇ ਹਥਿਆਰ ਖੋਹ ਕੇ ਡੀਐਸਪੀ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਜਦੋਂ ਡੀਐਸਪੀ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਸਰਵਿਸ ਹਥਿਆਰ ਸੀ ਜਾਂ ਨਿੱਜੀ। 

ਹਾਸਲ ਜਾਣਕਾਰੀ ਮੁਤਾਬਕ ਕਾਰ ਪਾਰਕਿੰਗ ਨੂੰ ਲੈ ਕੇ ਡੀਐਸਪੀ ਦਾ ਨੌਜਵਾਨ ਨਾਲ ਝਗੜਾ ਹੋ ਗਿਆ। ਇਸ ਤੋਂ ਖਫਾ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸ਼ਨੀਵਾਰ ਦੇਰ ਰਾਤ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚੀ। ਦੇਰ ਰਾਤ ਉਕਤ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।

ਮਕਸੂਦਾ ਦੇ ਮੰਡ ਸਥਿਤ ਪਿੰਡ ਬਸਤੀ ਇਬਰਾਹੀਮ ਖਾਂ ਦੇ ਲੋਕਾਂ ਨੇ ਦੱਸਿਆ ਕਿ ਪੀਏਪੀ ਵਿੱਚ ਤਾਇਨਾਤ ਡੀਐਸਪੀ ਦਲਬੀਰ ਸਿੰਘ ਸ਼ਨੀਵਾਰ ਦੇਰ ਰਾਤ ਸਰਪੰਚ ਭੁਪਿੰਦਰ ਸਿੰਘ ਗਿੱਲ ਕੋਲ ਆਇਆ ਸੀ। ਦੋਵੇਂ ਪਿੰਡ ਦੀ ਪਾਰਕਿੰਗ ਦੇ ਗੇਟ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸੀ। ਇਸ ਦੌਰਾਨ ਨੌਜਵਾਨ ਆਪਣੀ ਕਾਰ ਪਾਰਕ ਕਰਨ ਲਈ ਉਕਤ ਪਾਰਕਿੰਗ ਵਿੱਚ ਗਿਆ। ਜਦੋਂ ਉਸ ਨੇ ਕਾਰ ਸਾਈਡ ’ਤੇ ਕਰਨ ਲਈ ਕਿਹਾ ਤਾਂ ਡੀਐਸਪੀ ਔਖਾ ਹੋ ਗਿਆ।


ਇਸ ’ਤੇ ਡੀਐਸਪੀ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਵਿਰੋਧ ਕਰਨ 'ਤੇ ਉਕਤ ਡੀਐਸਪੀ ਨੇ ਆਪਣਾ ਲਾਇਸੰਸੀ ਹਥਿਆਰ ਕੱਢ ਲਿਆ। ਡੀਐਸਪੀ ਨੇ ਪੀੜਤ 'ਤੇ ਦੋ ਵਾਰ ਸਿੱਧੀ ਫਾਇਰਿੰਗ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ। ਪੀੜਤ ਗੁਰਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜਲੰਧਰ ਵਿੱਚ ਡੀਡ ਰਾਈਟਰ ਦਾ ਕੰਮ ਕਰਦਾ ਹੈ।

ਫਾਇਰਿੰਗ ਕਾਰਨ ਪੂਰੇ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਠੇ ਹੋ ਗਏ। ਇਸ ਦੌਰਾਨ ਮੌਕੇ 'ਤੇ ਕਈ ਵੀਡੀਓ ਵੀ ਬਣਾਈਆਂ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਕਤ ਡੀਐਸਪੀ ਆਪਣਾ ਹਥਿਆਰ ਕੱਢ ਕੇ ਫਾਇਰ ਕਰਨ ਲਈ ਅੱਗੇ ਵਧ ਰਿਹਾ ਹੈ। ਦੇਰ ਰਾਤ ਪੁਲਿਸ ਨੇ ਆਰਮ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਘਟਨਾ ਤੋਂ ਬਾਅਦ ਪਿੰਡ ਦਾ ਸਰਪੰਚ ਮੌਕੇ ਤੋਂ ਫਰਾਰ ਹੋ ਗਿਆ ਕਿਉਂਕਿ ਫਾਇਰਿੰਗ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਕਾਫੀ ਗੁੱਸੇ ਵਿੱਚ ਸਨ। ਵਾਰਦਾਤ ਵਾਲੀ ਥਾਂ 'ਤੇ ਲੋਕਾਂ ਨੇ ਡੀਐਸਪੀ ਦੀ ਲਾਲ ਬੱਤੀ ਵਾਲੀ ਗੱਡੀ ਨੂੰ ਘੇਰ ਲਿਆ, ਜਿਸ 'ਤੇ ਪੁਲਿਸ ਤੇ ਵੀਆਈਪੀ ਦੇ ਸਟਿੱਕਰ ਲੱਗੇ ਹੋਏ ਸਨ। ਗੁਰਜੋਤ ਨੇ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਉਸ ਨੂੰ ਵਾਰਦਾਤ ਵਾਲੀ ਥਾਂ ਤੋਂ ਦੋ ਖੋਲ੍ਹ ਮਿਲੇ ਜਿਸ ਨੂੰ ਉਸ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ।

Published at : 17 Dec

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram