Udaipur Kanhaiya Lal Murder: ਉਦੇਪੁਰ 'ਚ ਇੱਕ ਸ਼ਖਸ ਦਾ ਕਤਲ, ਪੂਰੇ ਰਾਜਸਥਾਨ 'ਚ ਧਾਰਾ 144 ਲਾਗੂ, ਇੰਟਰਨੈੱਟ ਬੰਦ

ਰਾਜਸਥਾਨ ਦੇ ਉਦੇਪੁਰ 'ਚ ਨੁਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੇ ਇੱਕ ਸ਼ਖਸ ਦਾ ਦਿਨਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਤਾਲਿਬਾਨੀ ਤਰੀਕੇ ਨਾਲ ਕਨ੍ਹੱਈਆ ਲਾਲ ਦੀ ਗਰਦਨ 'ਤੇ ਕਈ ਵਾਰ ਹਮਲਾ ਕੀਤਾ ਗਿਆ, ਜਿਸ ਕਰਕੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੱਸ ਦਈਏ ਕਿ ਕਨ੍ਹੱਈਆ ਨੂੰ ਕਈ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਉਸਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਸੀ। ਪਰ ਮੰਗਲਵਾਰ ਨੂੰ ਦਿਨਦਿਹਾੜੇ 2 ਸ਼ਖਸ ਉਸ ਦੀ ਦੁਕਾਨ 'ਚ ਵੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ। ਇਸ ਖੌਫਨਾਕ ਵਾਰਦਾਤ ਤੋਂ ਬਾਅਦ ਪੂਰੇ ਰਾਜਸ਼ਥਾਨ ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਲੋਕਾਂ ਨੂੰ ਸ਼ਾਂਤੀ ਬਣਾਕੇ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਪੂਰੇ ਇਲਾਕੇ ਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।

JOIN US ON

Telegram
Sponsored Links by Taboola