Tarn Taran ਦੀ ਚਰਚ 'ਚ ਮਾਂ ਮਰੀਅਮ ਦੀ ਮੂਰਤੀ ਨਾਲ ਭੰਨਤੋੜ, ਦੇਰ ਰਾਤ ਹੋਈ ਘਟਨਾ CCTV 'ਚ ਕੈਦ

Continues below advertisement

ਪੰਜਾਬ ਦੇ ਤਰਨਤਾਰਨ ਵਿੱਚ ਇੱਕ ਚਰਚ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਚਰਚ ਵਿੱਚ ਮਾਂ ਮਰੀਅਮ ਦੀ ਮੂਰਤੀ ਦੀ ਵੀ ਭੰਨਤੋੜ ਕੀਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ। ਚਰਚ ਪਹੁੰਚੇ ਕੁਝ ਲੋਕਾਂ ਨੇ ਪਹਿਲਾਂ ਉੱਥੇ ਭੰਨਤੋੜ ਕੀਤੀ ਅਤੇ ਉਸ ਤੋਂ ਬਾਅਦ ਉੱਥੇ ਖੜ੍ਹੀ ਇੱਕ ਕਾਰ ਨੂੰ ਅੱਗ ਲਗਾ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਦੇ ਪਿੰਡ ਠੱਕਰਪੁਰ ਦੀ ਹੈ।

Continues below advertisement

JOIN US ON

Telegram