15 ਅਗਸਤ ਨੂੰ ਦੇਸ਼ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੁਲਵਾਮਾ 'ਚ 25-30 ਕਿਲੋ IED ਬਰਾਮਦ
ਸੁਰੱਖਿਆ ਬਲਾਂ ਨੇ 15 ਅਗਸਤ ਤੋਂ ਪਹਿਲਾਂ ਦੇਸ਼ ਨੂੰ ਦਹਿਲਾਉਣ ਦੀ ਅੱਤਵਾਦੀ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ 25 ਤੋਂ 30 ਕਿਲੋ IED ਬਰਾਮਦ ਕੀਤਾ ਹੈ। ਕਸ਼ਮੀਰ ਜ਼ੋਨ ਦੇ ਏਡੀਜੀਪੀ ਵਿਜੇ ਕੁਮਾਰ ਨੇ ਕਿਹਾ ਹੈ ਕਿ ਸਵੇਰੇ 7:50 ਵਜੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਵਿੱਚ ਸਰਕੂਲਰ ਰੋਡ 'ਤੇ ਤਹਾਬ ਕਰਾਸਿੰਗ ਦੇ ਨੇੜੇ ਤੋਂ 25 ਤੋਂ 30 ਕਿਲੋਗ੍ਰਾਮ ਆਈਈਡੀ ਬਰਾਮਦ ਕੀਤੀ ਹੈ। ਪੁਲਵਾਮਾ ਪੁਲਿਸ ਨੂੰ ਮਿਲੇ ਵਿਸ਼ੇਸ਼ ਇਨਪੁਟ ਕਾਰਨ ਵੱਡਾ ਹਾਦਸਾ ਟਲ ਗਿਆ ਹੈ।
Tags :
Punjab News Independence Day Terrorists Pulwama Security Forces Abp Sanjha J&K J&K IED Recovered Udhampur-Katra Railway Link