ਹਾਥਰਸ ਪ੍ਰਸ਼ਾਸਨ ਨੂੰ 'ਗੁਨਾਹ' ਦੀ ਸਜ਼ਾ ਕਦੋਂ?
19 ਸਾਲ ਦੀ ਇੱਕ ਦਲਿਤ ਲੜਕੀ, ਜੋ ਕਿ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਸੀ, ਦੀ ਮੰਗਲਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਦੀ ਅਪੀਲ ਸੁਣੇ ਬਗੈਰ ਹੀ ਜ਼ਬਰਦਸਤੀ ਉਸ ਦਾ ਸਸਕਾਰ ਕਰ ਦਿੱਤਾ। ਪੀੜਤ ਦੀ ਮੌਤ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।