ਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈ

ਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈ

ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੋਰ ਗਹਿਰ ਗਿਆ ਹੈ। ਜਿੱਥੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਅਕਾਲੀ ਦਲ ਦੇ ਅੰਦਰ ਵੀ ਬਗਾਵਤ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਬਾਦਲ ਧੜੇ ਨੂੰ ਸਭ ਤੋਂ ਵੱਡੀ ਸੱਟ ਉਸ, ਵੇਲੇ ਲੱਗੀ ਜਦੋਂ ਬਿਕਰਮ ਮਜੀਠੀਆ ਨੇ ਜਥੇਦਾਰਾਂ ਨੂੰ ਹਟਾਉਣ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਫੈਸਲੇ ਨੂੰ ਗਲਤ ਕਰਾਰ ਦੇ ਦਿੱਤਾ। 

ਇਸ ਦੇ ਨਾਲ ਹੀ ਅਕਾਲੀ ਦਲ ਅੰਦਰ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਮੁਤਾਬਕ ਅਕਾਲੀ ਲੀਡਰਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ 18 ਮਾਰਚ ਤੋਂ ਨਵੇਂ ਸਿਰਿਓਂ ਮੈਂਬਰਾਂ ਦੀ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰਾਂ ਨੂੰ ਹਟਾਉਣ ਕਰਕੇ ਸਿੱਖਾਂ ਅੰਦਰ ਕਾਫੀ ਰੋਸ ਹੈ। ਇਸ ਲਈ ਬਾਗੀ ਧੜਾ ਇਸ ਫਾਇਦਾ ਲੈ ਸਕਦਾ ਹੈ। ਅਜਿਹੇ ਸਭ ਵਿੱਚ ਬਾਦਲ ਧੜਾ ਫਿਰ ਕਸੂਤਾ ਘਿਰ ਗਿਆ ਹੈ। 

JOIN US ON

Telegram
Sponsored Links by Taboola