ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਧਮਾਕਾ

Continues below advertisement

ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਧਮਾਕਾ

ਅੰਮ੍ਰਿਤਸਰ ਵਿੱਚ ਇੱਕ ਹੋਰ ਪੁਲਿਸ ਚੌਕੀ ਦੇ ਬਾਹਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਧਮਾਕੇ ਦੀ ਇਹ ਆਵਾਜ਼ ਵੀਰਵਾਰ ਸਵੇਰੇ ਲਗਭਗ 8 ਵਜੇ ਸੁਣਾਈ ਦਿੱਤੀ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਪੁਲਿਸ ਨੇ ਕਿਹਾ ਕਿ ਇਹ ਬੰਬ ਧਮਾਕਾ ਨਹੀਂ ਹੈ; ਉਨ੍ਹਾਂ ਦੇ ਇੱਕ ਪੁਲਿਸ ਵਾਲੇ ਦੀ ਕਾਰ ਦਾ ਰੇਡੀਏਟਰ ਫਟ ਗਿਆ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਗੁਮਟਾਲਾ ਚੌਕੀ ਵਿਖੇ ਰਾਤ 8 ਵਜੇ ਦੇ ਕਰੀਬ ਵਾਪਰੀ। ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਚੌਕੀ ਵਿੱਚ ਹਰ ਕੋਈ ਆਪਣਾ ਕੰਮ ਕਰ ਰਿਹਾ ਸੀ, ਏਐਸਆਈ ਹਰਜਿੰਦਰ ਸਿੰਘ ਵੀ ਚੌਕੀ ਦੇ ਅੰਦਰ ਬੈਠੇ ਕੰਮ ਕਰ ਰਹੇ ਸੀ। ਫਿਰ ਲਗਭਗ 8 ਵਜੇ ਮੌਕੇ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਰੇ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਏਐਸਆਈ ਤਜਿੰਦਰ ਸਿੰਘ ਦੀ 2008 ਮਾਡਲ ਜ਼ੈਨ ਐਸਟੀਲੋ ਕਾਰ ਦੇ ਹੇਠਾਂ ਧਮਾਕਾ ਹੋਇਆ ਹੈ। ਜਾਂਚ ਤੋਂ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟ ਗਿਆ ਸੀ।

 

Continues below advertisement

JOIN US ON

Telegram