ਬਾਗੀ ਹੋਏ ਬਿਕਰਮ ਮਜੀਠੀਆ! ਜਥੇਦਾਰਾਂ ਨੂੰ ਹਟਾਉਣ ਤੇ ਮਜੀਠੀਆ ਦਾ ਕੀ ਹੈ ਸਟੈਂਡ?

ਬਾਗੀ ਹੋਏ ਬਿਕਰਮ ਮਜੀਠੀਆ! ਜਥੇਦਾਰਾਂ ਨੂੰ ਹਟਾਉਣ ਤੇ ਮਜੀਠੀਆ ਦਾ ਕੀ ਹੈ ਸਟੈਂਡ?

ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਦੋਫਾੜ ਹੋਣ ਦੀ ਕਾਗਾਰ ਉਪਰ ਪਹੁੰਚ ਗਿਆ ਹੈ। ਤਿੰਨ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਹਟਾਉਣ ਮਗਰੋਂ ਪੰਥਕ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਵਿਆਪਕ ਅਲੋਚਨਾ ਹੋ ਰਹੀ ਹੈ। ਪਾਰਟੀ ਦੇ ਲੀਡਰ ਅਸਤੀਫੇ ਦੇ ਕੇ ਅਕਾਲੀ ਦਲ ਦੀ ਰੱਜ ਕੇ ਮੁਖ਼ਾਲਫਤ ਕਰ ਰਹੇ ਹਨ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਹੋ ਜਿਹੇ ਲੀਡਰਾਂ ਉੱਤੇ ਐਕਸ਼ਨ ਲਿਆ ਹੈ।

ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੁਝ ਪਾਰਟੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਵਿਰੁੱਧ ਦਿੱਤੇ ਬਿਆਨਾਂ/ਵੀਡੀਓਜ਼ ਦਾ ਸਖ਼ਤ ਨੋਟਿਸ ਲਿਆ। ਇਸ ਮੁੱਦੇ 'ਤੇ ਅੱਜ ਚੰਡੀਗੜ੍ਹ ਵਿਖੇ ਹੋਈ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ।

JOIN US ON

Telegram
Sponsored Links by Taboola