ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਦਾ ਅੱਜ ਪਹਿਲਾਂ ਜਨਮ ਹੈ। ਨਿਆਮਤ ਦੇ ਪਹਿਲੇ ਜਨਮ ਦਿਨ ਮੌਕੇ ਮਾਂ ਡਾ. ਗੁਰਪ੍ਰੀਤ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਮੁੱਖ ਮੰਤਰੀ ਮਾਨ ਆਪਣੀ ਧੀ ਨਾਲ ਲਾਡ ਲਡਾ ਰਹੇ ਹਨ।

ਡਾ ਗੁਰਪ੍ਰੀਤ ਕੌਰ ਨੇ ਪੋਸਟ ਕਰਦਿਆਂ ਲਿਖਿਆ...ਜਦੋਂ ਤੇਰੇ ਆਉਣ ਦੀ ਖ਼ਬਰ ਨਾਲ ਸੀ ਆਪਣੇ ਖ਼ਿਆਲ ਸੰਭਾਲੇ ਮੈਂ ਰੱਬ ਧੀ ਵੀ ਉੱਥੇ ਈ ਦਿੰਦਾ ਜੋ ਡਾਢੇ ਕਰਮਾਂ ਵਾਲੇ ਨੇ..ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ...Happy Birthday ਨਿਆਮਤ ਕੌਰ ਮਾਨ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਆਮਤ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

JOIN US ON

Telegram
Sponsored Links by Taboola