EMERGENCY | KANGANA RANAUT | ਜੇ 'ਮਸਾਲਾ' ਨਾ ਹੋਵੇ ਤਾਂ ਫਿਲਮ ਨੀ ਚੱਲਦੀ; 'ਐਮਰਜੈਂਸੀ' 'ਤੇ ਭੜਕੇ Raja Warring

EMERGENCY | KANGANA RANAUT | ਜੇ 'ਮਸਾਲਾ' ਨਾ ਹੋਵੇ ਤਾਂ ਫਿਲਮ ਨੀ ਚੱਲਦੀ; 'ਐਮਰਜੈਂਸੀ' 'ਤੇ ਭੜਕੇ Raja Warring

ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਸਿੱਖ ਸੰਗਠਨਾਂ ਨੇ ਪੀਵੀਆਰ ਸਿਨੇਮਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਪੱਤਰ ਵਿੱਚ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਫਿਲਮ 'ਐਮਰਜੈਂਸੀ' 'ਤੇ ਪਾਬੰਦੀ ਲਗਾਈ ਜਾਵੇ। ਧਾਮੀ ਨੇ ਕਿਹਾ ਸੀ ਕਿ ਫਿਲਮ ਵਿੱਚ 1975 ਦੀ ਐਮਰਜੈਂਸੀ ਦੌਰਾਨ ਸਿੱਖ ਭਾਈਚਾਰੇ ਤੇ ਉਨ੍ਹਾਂ ਦੇ ਸੰਘਰਸ਼ ਨੂੰ ਜਿਸ ਤਰ੍ਹਾਂ ਦਰਸਾਇਆ ਗਿਆ ਹੈ, ਉਹ ਇਤਿਹਾਸਕ ਤੱਥਾਂ ਨਾਲ ਮੇਲ ਨਹੀਂ ਖਾਂਦਾ ਤੇ ਸਿੱਖਾਂ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ।

JOIN US ON

Telegram
Sponsored Links by Taboola