Happy New Year 2025: ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ, ਵਾਹਿਗੁਰੂ ਪੁਰਾਣੇ ਵਰ੍ਹੇ ਦੀਆਂ ਭੁੱਲਾਂ ਬਖਸ਼ਣ

Continues below advertisement

Happy New Year 2025: ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ, ਵਾਹਿਗੁਰੂ ਪੁਰਾਣੇ ਵਰ੍ਹੇ ਦੀਆਂ ਭੁੱਲਾਂ ਬਖਸ਼ਣ

ਨਵੇਂ ਸਾਲ 2025 ਦੀ ਆਮਦ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਲੱਖਾਂ ਦੇ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰੇ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੀ ਆਮਦ ਮੌਕੇ ਚਾਰ ਲੱਖ ਤੋਂ ਵੱਧ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੀ ਹੋਈ ਹੈ। ਬੇਸ਼ੱਕ ਸੰਗਤਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ ਪਰ ਗੁਰੂ ਕੇ ਲੰਗਰ ਲਗਾਤਾਰ ਚੱਲ਼ ਰਹੇ ਹਨ। 

 

ਦਰਅਸਲ ਗੁਰੂ ਨਗਰੀ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸਾਲ 2025 ਦੀ ਆਮਦ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਸਨ। ਰਾਤ 9 ਤੋਂ 12 ਵਜੇ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪਰਿਕਰਮਾ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਹਾਲਾਤ ਅਜਿਹੇ ਹਨ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ। ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਤਿੰਨ ਲੱਖ ਦੇ ਕਰੀਬ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਹਨ। ਰਾਤ 9 ਵਜੇ ਤੋਂ ਹੀ ਹਰਿਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਸੰਗਤ ਦੀ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਲਈ ਵੀ ਸੰਘਰਸ਼ ਕਰਨਾ ਪਿਆ। 


ਸਾਰੀ ਰਾਤ ਪਰਿਕਰਮਾ ਵਿੱਚ ਹਰ ਪਾਸੇ ਸ਼ਰਧਾਲੂ ਹੀ ਨਜ਼ਰ ਆਏ। ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਦੇ ਹੋਏ ਲੋਕ ਜਿੱਥੇ ਵੀ ਜਗ੍ਹਾ ਮਿਲੀ, ਉੱਥੇ ਬੈਠ ਕੇ ਨਾਮ ਜਪਦੇ ਦੇਖੇ ਗਏ। ਇਸ ਦੌਰਾਨ ਸੰਗਤਾਂ ਸਾਰਾ ਸਮਾਂ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਰਹੀਆਂ। ਪੰਜਾਬ ਦੇ ਦੇਸ਼ ਦੇ ਦੂਜੇ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਪਹੁਚੇ ਹੋਏ ਹਨ।


ਰਾਤ ਨੂੰ ਜਿਵੇਂ ਹੀ ਘੜੀ ਉਪਰ 12 ਵੱਜੇ ਤਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਇੱਕ ਲੱਖ ਤੋਂ ਵੱਧ ਸ਼ਰਧਾਲੂ ਇਕੱਠੇ ਹੀ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਸੰਗਤਾਂ ਦੀ ਭੀੜ ਵਧਦੀ ਹੀ ਗਈ। ਅੰਦਾਜ਼ੇ ਮੁਤਾਬਕ ਅੱਜ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜਣਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।


ਹਾਸਲ ਜਾਣਕਾਰੀ ਮੁਤਾਬਕ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਸਾਹਿਬ ਦੇ ਕਪਾਟ ਬੰਦ ਹੋਏ ਤਾਂ ਸੰਗਤਾਂ ਲੰਗਰ ਸਾਹਿਬ ਵੱਲ ਵਧਣੀਆਂ ਸ਼ੁਰੂ ਹੋ ਗਈਆਂ। ਭੀੜ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੇ ਪਿੱਛੇ ਬਣੇ ਨਵੇਂ ਕਮਰੇ ਵੀ ਖੋਲ੍ਹਣੇ ਪਏ। ਜਿੰਨੇ ਸ਼ਰਧਾਲੂ ਹਾਲ ਦੇ ਅੰਦਰ ਮੌਜੂਦ ਸਨ, ਓਨੇ ਹੀ ਬਾਹਰ ਉਡੀਕ ਕਰ ਰਹੇ ਸਨ, ਪਰ ਸੇਵਾ ਵਿੱਚ ਕਿਤੇ ਵੀ ਕਮੀ ਨਹੀਂ ਦਿੱਸੀ। ਰਾਤ ਸਮੇਂ ਹਾਲ ਦੇ ਦੂਜੇ ਪਾਸੇ ਨਵੇਂ ਸਾਲ ਲਈ ਤਿਆਰ ਕੀਤੇ ਪਕਵਾਨ ਵੀ ਵਰਤਾਏ ਜਾ ਰਹੇ ਸਨ।

Continues below advertisement

JOIN US ON

Telegram