ਹਰਪਾਲ ਚੀਮਾ ਤੇ ਪ੍ਰਤਾਪ ਬਾਜਵਾ ਦੇ ਫਸੇ ਸਿੰਙ, ਸੈਸ਼ਨ 'ਚ ਹੋ ਗਿਆ ਹੰਗਾਮਾ

Continues below advertisement

ਪਿਛਲੇ ਦਿਨੀ ਪ੍ਰਾਚੀਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇ 'ਤੇ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਬਰਨਾਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸਤਵੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਨੇ ਦੱਸਿਆ ਕਿ ‌ 14 ਸਤੰਬਰ ਨੂੰ ਅਮਰਜੀਤ ਬਾਂਸਲ ਪੁੱਤਰ ਸ਼ਿਵਾਨ ਚੰਦ ਵਾਸੀ ਗਲੀ ਨੰਬਰ 2 ਬੈਕਸਾਈਡ ਛੱਜੂ ਰੋਸ਼ਨ ਦਾ ਕਾਰਖਾਨਾ, ਗੋਬਿੰਦ ਕਲੋਨੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਵਕਤ ਕਰੀਬ ਸਵਾ 8 ਵਜੇ ਰਾਤ ਰੋਜ਼ਾਨਾ ਦੀ ਤਰ੍ਹਾਂ ਪਰਾਚੀਨ ਗਊਸ਼ਾਲਾ ਨੇੜੇ ਖੱਤੀਆਂ ਬਰਨਾਲਾ ਤੋਂ ਸੇਵਾ ਕਰਕੇ ਆਪਣੀ ਸਕੂਟਰੀ 'ਤੇ ਘਰ ਨੂੰ ਜਾ ਰਿਹਾ ਸੀ ਜਦ ਉਹ ਆਪਣੇ ਘਰ ਵਾਲੀ ਗਲੀ ਨੰਬਰ 2 ਵਿੱਚ ਪੁੱਜਿਆ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨਾਂ ਨੇ ਮੂੰਹ ਬੰਨੇ ਹੋਏ ਸਨ ਉਸ ਨੂੰ ਬਿਨਾਂ ਰੋਕੇ ਹੀ ਸਿਰ ਵਿੱਚ ਕੋਈ ਲੋਹੇ ਦੀ ਰਾਡ ਵਰਗੀ ਚੀਜ਼ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ‌ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਸਿਟੀ ਥਾਣਾ-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਘੋਖ ਕੀਤੀ ਅਤੇ ਤਕਨੀਕੀ ਆਧਾਰ 'ਤੇ ਮਿਹਨਤ ਕਰਦੇ ਹੋਏ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਯੁੱਧਵੀਰ ਸਿੰਘ ਉਰਫ ਛੋਟਾ ਢੋਲੀ ਪੁੱਤਰ ਬਿੱਲੂ ਸਿੰਘ ਵਾਸੀ ਰਾਏਕੋਟ ਰੋਡ ਗਲੀ ਨੰਬਰ 12 ਬਰਨਾਲਾ ਹਾਲ ਆਬਾਦ ਫਲੈਟ ਸ਼ਿਵ ਵਾਟਕਾ ਕਲੋਨੀ ਬਰਨਾਲਾ ਅਤੇ ਜਸਵੰਤ ਸਿੰਘ ਉਰਫ ਨਗੀਨਾ ਪੁੱਤਰ ਜਰਨੈਲ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ। ਉਹਨਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਅਪਰਾਧਿਕ ਪਿਛੋਕੜ ਦੇ ਹਨ ਜਿਨਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕਈ ਮੁਕੱਦਮੇ ਦਰਜ ਹਨ। ‌ ਡੀਐਸਪੀ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਪੇਸ਼ ਕਰਕੇ ਦੋਵਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀਆਂ ਨੇ ਕਿਸ ਮਨਸ਼ਾ ਨਾਲ ਅਮਰਜੀਤ ਕਾਲੇਕੇ 'ਤੇ ਹਮਲਾ ਕੀਤਾ।

Continues below advertisement

JOIN US ON

Telegram
Continues below advertisement
Sponsored Links by Taboola