Harsimrat Kaur Badal| ਪੀਐਮ ਆਵਾਸ ਯੋਜਨਾ ਤੇ ਮਨਰੇਗਾ ਦਾ ਮੁੱਦਾ ਲੋਕ ਸਭਾ ਚ ਗੁੰਜਿਆ, ਕੀਤੀ ਜਾਂਚ ਦੀ ਮੰਗ

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੰਬੀ ਬਲਾਕ ਵਿੱਚ ਵੰਡੇ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀਆਂ ‘ਤਸਵੀਰਾਂ’ ਵਾਲੇ ‘ਸਨਦ’ ਪੱਤਰਾਂ (ਸਰਟੀਫਿਕੇਟ) ਦਾ ਮੁੱਦਾ ਲੋਕ ਸਭਾ ਵਿੱਚ ਗੂੰਜ ਪਿਆ ਹੈ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ’ਚ ਸਿਆਸੀ ਫੋਟੋਆਂ ਵਾਲੇ ‘ਸਨਦ’ ਪੱਤਰਾਂ ਬਾਰੇ ਸੁਆਲ ਉਠਾਇਆ। ਉਨ੍ਹਾਂ ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਦੀ ਪੰਚਾਇਤ ਦੀ ਸ਼ਿਕਾਇਤ ਦੇ ਹਵਾਲੇ ਨਾਲ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਲੋਂ ਜਵਾਬ ਮੰਗਿਆ।

 

ਅਕਾਲੀ ਸੰਸਦ ਮੈਂਬਰ ਨੇ ਆਪਣੇ ਸੁਆਲ ਵਿੱਚ ਆਖਿਆ ਕਿ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਆਪਣੀ ਤੇ ਮੁੱਖ ਮੰਤਰੀ ਪੰਜਾਬ ਦੀ ਫੋਟੋ ਵਾਲੇ ਸਰਟੀਫਿਕੇਟ ਗਰੀਬਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਵੰਡੇ ਜਾ ਰਹੇ ਹਨ। ਇਸ ਬਾਰੇ ਪੰਚਾਇਤ ਨੂੰ ਕੋਈ ਜਾਣਕਾਰੀ ਤੱਕ ਨਹੀਂ ਹੈ। ਉਨ੍ਹਾਂ ਸਿੰਘੇਵਾਲਾ ਪੰਚਾਇਤ ਦਾ ਸ਼ਿਕਾਇਤ ਪੱਤਰ ਦਿਖਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸਕੀਮ ’ਤੇ ਮੁੱਖ ਮੰਤਰੀ ਪੰਜਾਬ ਤੇ ਖੇਤੀਬਾੜੀ ਮੰਤਰੀ ਦੀਆਂ ਫੋਟੋਆਂ ਕਿਸ ਆਧਾਰ ’ਤੇ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਬੀਡੀਪੀਓ ਦਫ਼ਤਰ ਦੇ ਪੱਧਰ ’ਤੇ ਹੋ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ’ਤੇ ਮਗਨਰੇਗਾ ਦੇ ਫੰਡ ਅਤੇ ਸਕੀਮਾਂ ਨੂੰ ਚੁਣੀਆਂ ਪੰਚਾਇਤਾਂ ਨੂੰ ਅਣਗੌਲਿਆ ਕਰਕੇ ਆਪਣੇ ਚਹੇਤਿਆਂ ਜ਼ਰੀਏ ਲਾਗੂ ਕਰਨ ਦੇ ਦੋਸ਼ ਲਗਾਏ।

JOIN US ON

Telegram
Sponsored Links by Taboola