ਹੜ੍ਹ ਪੀੜਤਾਂ ਲਈ ਮਸੀਹਾ ਬਣੇ ਲਾਲਜੀਤ ਭੁਲੱਰ, ਫੋਗਿੰਗ ਮਸ਼ੀਨ ਚੁੱਕ ਕੇ ਕਰ ਰਹੇ ਸੇਵਾ

Continues below advertisement

ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਚਲਾਈ ਜਾ ਰਹੀ 'ਵੋਟ ਚੋਰ-ਗੱਦੀ ਛੋੜ’ ਅਭਿਆਨ ਤਹਿਤ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਹਲਕਾ ਸੰਗਰੂਰ ਦੇ ਸਮੂਹ ਕਾਂਗਰਸੀ ਆਗੂ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਵੱਲੋਂ ਹਸਤਾਖ਼ਰ ਕੀਤੇ ਗਏ। ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਆਰੰਭ ਇਹ ਮੁਹਿੰਮ ਵੀ ਲੋਕਤੰਤਰ ਤੇ ਛਾਈ ਬਦੀ ਤੇ ਕਰਾਰੀ ਚੋਟ ਸਾਬਤ ਹੋਵੇਗੀ।

ਇਸ ਮੁਹਿੰਮ ਵਿੱਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਸੱਤਾਧਾਰੀ ਧਿਰ ਕਿਵੇਂ ਵੋਟਾਂ ਨੂੰ ਚੋਰੀ ਤੱਕ ਕਰ ਰਹੀ ਹੈ ਜਿਹੜੀ ਕਿ ਕਿਸੇ ਲੋਕਤਾਂਤਰੀਕ ਦੇਸ਼ ਲਈ ਬਹੁਤ ਹੀ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ।  

‘ਵੋਟ ਚੋਰ, ਗੱਦੀ ਛੋੜ’ ਸਿਰਫ ਇੱਕ ਮੁਹਿੰਮ ਨਹੀਂ ਹੈ, ਇਹ ਸਾਡੇ ਨੇਤਾ ਵਿਰੋਧੀ ਧਿਰ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਜੀ ਦੀ ਅਗਵਾਈ ਹੇਠ ਸਾਡੇ ਲੋਕਤੰਤਰ ਨੂੰ ਉਨਾਂ ਲੋਕਾਂ ਤੋਂ ਵਾਪਿਸ ਕਰਵਾਉਣ ਦਾ ਇੱਕ ਸਪੱਸ਼ਟ ਸੱਦਾ ਹੈ ਜੋ ਵੋਟਾਂ ਵਿੱਚ ਹੇਰਾ-ਫੇਰੀ ਕਰਕੇ ਸੱਤਾ ਹਥਿਆਉਂਦੇ ਆਏ ਹਨ। ਕੇਂਦਰ ਵਿੱਚ ਮੌਜੂਦਾ ਸਾਸ਼ਨ ਦੌਰਾਨ, ਈਵੀਐਮ ਵਿੱਚ ਹੇਰਾਫੇਰੀ ਅਤੇ ਲੋਕਤੰਤਰੀ ਪ੍ਰਕਿਰਿਆ ਤੇ ਸੰਸਥਾਗਤ ਕਬਜਾ ਸਾਡੇ ਲੋਕਤੰਤਰ ਦੀਆਂ ਨੀਂਹਾਂ ਲਈ ਖਤਰਾ ਪੈਦਾ ਕਰ ਰਿਹਾ ਹੈ।

ਅਜਿਹੀਆਂ ਪਹਿਲਕਦਮੀਆਂ ਲੋਕਾਂ ਨੂੰ ਲੋਕਤੰਤਰ ਲਈ ਖਤਰੇ ਤੋਂ ਜਾਣੂ ਕਰਵਾਉਣ ਲਈ ਬਹੁਤ ਜਰੂਰੀ ਹਨ। ਇਹ ਮੁਹਿੰਮ ਨੌਜਵਾਨਾਂ ਅਤੇ ਹਾਸ਼ੀਏ ਤੇ ਧੱਕੇ ਗਏ ਲੋਕਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।

Continues below advertisement

JOIN US ON

Telegram
Continues below advertisement
Sponsored Links by Taboola