ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਿਆ
ਪੰਜਾਬ ਵਿੱਚ ਅੱਜ ਵੀ ਬਾਰਸ਼ ਦਾ ਕਹਿਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈੱਡ ਅਲਰਟ ਤੇ ਬੁੱਧਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾਂ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਸ਼ ਵਾਲਾ ਮੌਸਮ ਰਹੇਗਾ। ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ 30 ਪ੍ਰਤੀਸ਼ਤ ਵੱਧ ਹੈ। ਹਿਮਾਚਲ ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 36 ਪ੍ਰਤੀਸ਼ਤ ਵੱਧ ਹੈ। ਪੰਜਾਬ ਵਿੱਚ ਅੱਜ ਵੀ ਬਾਰਸ਼ ਦਾ ਕਹਿਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈੱਡ ਅਲਰਟ ਤੇ ਬੁੱਧਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾਂ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਸ਼ ਵਾਲਾ ਮੌਸਮ ਰਹੇਗਾ। ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ 30 ਪ੍ਰਤੀਸ਼ਤ ਵੱਧ ਹੈ। ਹਿਮਾਚਲ ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 36 ਪ੍ਰਤੀਸ਼ਤ ਵੱਧ ਹੈ।