Amritsar News | ਇਲਾਜ਼ ਹੋਇਆ, ਪੈਸੇ ਲਏ, ਫ਼ਿਰ ਵੀ ਮਹਿਲਾ ਦੀ ਗਈ ਜਾਨ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ |

Continues below advertisement

#amritsardeathinhospital

ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਮਹਿਲਾ ਦੀ ਮੌਤ ਹੋਣ 'ਤੇ ਪਰਿਵਾਰ ਵਾਲਿਆਂ ਵਲੋਂ ਹਸਪਤਾਲ਼ ਪ੍ਰਸ਼ਾਸ਼ਨ ਦੇ ਖਿਲਾਫ ਹੰਗਾਮਾ ਕੀਤਾ ਗਿਆ ਜਿਸਦੇ ਪੁਲੀਸ ਅਧਿਕਾਰੀ ਵੀ ਮੋਕੇ ਤੇ ਪੁੱਜੇ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਵੱਲੋ ਹਸਪਤਾਲ਼ ਪ੍ਰਸ਼ਾਸ਼ਨ ਦੇ ਖਿਲਾਫ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋ ਲਗਾਈ ਇਨਸਾਫ ਦੀ ਗੁਹਾਰ ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ 5 ਦਿਨ ਪਹਿਲਾਂ ਉਨ੍ਹਾਂ ਨੂੰ ਅਪਣੀ ਲੜਕੀ ਦੇ ਪੇਟ 'ਚ ਪੱਥਰੀ ਹੋਣ ਦਾ ਸ਼ੱਕ ਸੀ ਜਿਸ ਦੇ ਚਲਦੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਤੁਹਾਡੀ ਲੜਕੀ ਨੂੰ ਪੀਲੀਆ ਹੈ ਅਤੇ ਇਸ ਦੇ ਸਟੈਂਟ ਵੀ ਪਾਉਣਾ ਪੈਣਾ ਹੈ ਡਾਕਟਰਾਂ ਵੱਲੋਂ ਉਨ੍ਹਾ ਦੀ ਲੜਕੀ ਦੇ ਸਟੰਟ ਪਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ ਅਤੇ ਉਨ੍ਹਾ ਦੀ ਲੜਕੀ ਨੂੰ ਜਦੋਂ ਫਿਰ ਦਰਦ ਉੱਠੀ ਤੇ ਉਹਨਾਂ ਘਰ ਦੇ ਨਜਦੀਕ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਦੇ ਤਾਂ ਕੋਈ ਸਟੰਟ ਪਾਇਆ ਹੀ ਨਹੀਂ ਗਿਆ ਜਦੋਂ ਅਸੀਂ ਓਸਨੂੰ ਹਸਪਤਾਲ਼ ਵਿਚ ਇਲਾਜ਼ ਲਈ ਲੈਕੇ ਪੁੱਜੇ ਤਾਂ ਉਸ ਦੀ ਮੌਤ ਹੋ ਗਈ, ਜਿਸਦੇ ਚਲਦੇ ਪੀੜਿਤ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਤੇ ਡਾਕਟਰ ਕੋਲੋਂ ਇਨਸਾਫ ਦੀ ਮੰਗ ਕੀਤੀ ਇਸ ਗੱਲ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਤੇ ਉਹਨਾਂ ਵਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲ ਮਰੀਜ਼ ਆਈਆ ਸੀ ਤੇ ਬਹੁਤ ਹੀ ਗੰਭੀਰ ਅਵਸਥਾ ਦੇ ਵਿੱਚ ਸੀ ਉਸਦੇ ਪਾਸੇ ਪਈ ਹੋਈ ਸੀ ਤੇ ਉਸ ਦੇ ਅੰਦਰ ਸਾਰਾ ਜਹਿਰ ਫੈਲਿਆ ਹੋਇਆ ਸੀ ਉਹਨਾਂ ਕਿਹਾ ਕਿ ਅਸੀਂ ਸਟੰਟ ਪਾਇਆ ਹੈ ਕਿਸ ਵਕਤ ਗਰਮੀ ਦੇ ਨਾਲ ਨਿਕਲ ਵੀ ਸਕਦਾ ਹੈ ਇਸ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉਹਨਾਂ ਕਿਹਾ ਕਿ ਲੜਕੀ ਆਪਣੇ ਆਪ ਪੰਜ ਦਿਨ ਬਾਅਦ ਹਸਪਤਾਲ ਚੋਂ ਗਾਇਬ ਹੋ ਗਈ ਸੀ ਤੇ ਉਲਟਾ ਇਲਜ਼ਾਮ ਸਾਡੇ ਦੇ ਲਗਾ ਰਹੇ ਹਨ ਜੋ ਕਿ ਬਿਲਕੁਲ ਬੇਬੁਨਿਆਦ ਹਨ ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਦੱਸਿਆ ਕਿ ਸਵੇਰੇ ਲੜਕੀ ਨੂੰ ਇਲਾਜ ਦੇ ਲਈ ਲੈ ਕੇ ਆਏ ਸਨ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬਾਕੀ ਪਰਿਵਾਰ ਵੱਲੋਂ ਸਾਨੂੰ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਫਿਰ ਵੀ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ। ਜਿਸ ਦਾ ਵੀ ਕਸੂਰ ਹੋਏਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।

#amritsar #amritsarhospital  #mahiladeath

Continues below advertisement

JOIN US ON

Telegram