ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|Panthak

ਨਿਹੰਗ ਸਿੰਘ ਜਥੇਬੰਦੀਆ ਵਲੋ ਅਤੇ ਸਿਖ ਪੰਥ ਨਾਲ ਜੁੜੀਆ ਸਾਰੀਆਂ ਹੀ ਸੰਪਰਦਾਵਾ ਦੇ ਵਲੋ ਅਜ ਆਨੰਦਪੁਰ ਸਾਹਿਬ ਵਿਖੇ ਵੱਡਾ ਪੰਥਕ ਇਕਠ ਸਦਿਆ ਗਿਆ ਹੈ ... 

 
ਸਰੋਮਣੀ ਗੁਰਦੁਆਰਾ ਪਰਬੰਦਕ ਕਮੇਟੀ ਵਲੋ ਬਿਨਾ ਪਥੰਕ ਭਾਵਨਾ ਦੇ ਤਖਤ ਸਾਹਿਬਾਨ ਦੇ ਜਥੇਦਾਰ ਲਾਉਣ ਦੇ ਫੈਸਲੇ ਲਏ ਗਏ । ਅਤੇ ਆਪਣੀ ਮਨਮਰਜੀ ਨਾਲ ਉਨਾ ਫੈਸਲਿਆ ਨੂੰ ਲਾਗੂ ਕਰਾਉਣ ਲਈ ਜੋ ਕਾਰਵਾਈ ਕੀਤੀ ਗਈ ਇਸ  ਸੰਦਰਬ ਵਿਚ ਅਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਡਾ ਪੰਥਕ ਇਕਠ ਸਦਿਆ ਗਿਆ ਹੈ । ਅਤੇ ਇਹ ਪੰਥਕ ਇਕਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰੰਮਾ ਵਲੋ ਸਦਿਆ ਗਿਆ ਹੈ ...
 
ਤਸਵੀਰਾ ਤੁਹਾਨੂੰ ਸਟੇਜ ਦੀਆ ਦਿਖਾ ਰਹੇ ਹਾ ਸਟੇਜ ਉਪਰ ਸੰਤ ਸਮਾਜ , ਨਿਹੰਗ ਸਿੰਘ ਜਥੇਬੰਦੀਆ ਦੇ ਮੁਖੀ, ਮੋਜੂਦ ਨੇ , ਸੰਤ ਬਲਜੀਤ ਸਿੰਘ ਦਾਦੂਵਾਲ, ਬਾਬਾ ਹਰਨਾਮ ਸਿੰਘ ਜੀ ਧੁੰਮਾਂ ਮੋਜੁਦ ਨੇ .. ਵਖ ਵਖ ਸ਼ਖਸ਼ੀਅਤਾਂ ਵਲੋਂ ਸੰਬੋਧਨ ਕੀਤਾ ਜਾ ਰਿਹਾ ਹੈ ।   ਬਾਬਾ ਹਰਨਾਮ ਸਿੰਘ ਧੁੰਮਾ ਵਲੋ ਇਸ ਇਕਠ ਚ ਹਾਜਿਰ ਹੋਣ ਲਈ ਸਾਰਿਆ ਨੂੰ ਬੇਨਤੀ ਕੀਤੀ ਗਈ ਸੀ 
 
ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵਲੋ ਬੀਤੇ ਦਿਨਾ ਦੋਰਾਨ ਸ੍ਰੀਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਸੀ ਅਤੇ ਬਾਦ ਵਿਚ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਖਤ ਸ੍ਰੀ ਕੇਸ਼ਗੜ ਸਾਹਿਬ ਦਾ ਜਥੇਦਾਰ ਲਾਇਆ ਗਿਆ  ਅਤੇ ਉਨਾ ਨੂੰ ਜਦੋ ਜਥੇਦਾਰ ਲਾਇਆ ਗਿਆ ਤਾਂ ਨਿਹੰਗ ਸਿੰਘ ਜਥੇਬੰਦੀਆ ਦੇ ਵਿਰੋਧ ਦੇ ਬਾਵਜੂਦ ਰਾਤ ਦੇ ਹਨੇਰੇ ਵਿਚ ਪੰਥਕ ਮਰਿਆਦਾ ਦੀ ਕਥਿਤ ਉਲੰਘਣਾ ਕਰਦੇ ਹੋਏ ਜਥੇਦਾਰ ਵਜੋ ਦਸਤਾਰਬੰਦੀ ਕੀਤੀ ਗਈ ਜਿਸਦਾ ਵਿਰੋਧ ਸਾਰੇ ਹੀ ਸਿਖ ਸਮਾਜ ਵਲੋ ਕੀਤਾ ਗਿਆ ਐ ।  
 
 
 

JOIN US ON

Telegram
Sponsored Links by Taboola