ਕਾਂਗਰਸ ਦੀ ਗੁੱਟਬੰਦੀ ਨੇ ਰੋਕਿਆ ਬੇਅਦਬੀ ਕਾਨੂੰਨ !ਪਰਗਟ ਸਿੰਘ ਨੇ ਕੀਤੇ ਖੁਲਾਸੇ

ਕਾਂਗਰਸ ਦੀ ਗੁੱਟਬੰਦੀ ਨੇ ਰੋਕਿਆ ਬੇਅਦਬੀ ਕਾਨੂੰਨ !ਪਰਗਟ ਸਿੰਘ ਨੇ ਕੀਤੇ ਖੁਲਾਸੇ

ਪੰਜਾਬ ਦੇ ਲੁਧਿਆਣਾ 'ਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿੰਗਾਰ ਰੋਡ 'ਤੇ ਬਣੇ ਕਰਿਸਪੀ ਰੈਸਟੋਰੈਂਟ 'ਤੇ ਰੇਡ ਮਾਰੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਕੁਝ ਲੋਕ ਜੂਆ ਖੇਡ ਰਹੇ ਹਨ। ਪੁਲਿਸ ਦੀ ਰੇਡ ਨਾਲ ਹੀ ਓਥੇ ਹੜਕੰਪ ਮਚ ਗਿਆ।

ਪੁਲਿਸ ਨੇ ਰੈਸਟੋਰੈਂਟ ਦੀ ਘੇਰਾਬੰਦੀ ਕਰਕੇ 7 ਜੂਆਰੀਆਂ ਨੂੰ ਕਾਬੂ ਕਰ ਲਿਆ, ਜਦਕਿ ਰੈਸਟੋਰੈਂਟ ਦਾ ਮਾਲਕ ਫਿਲਹਾਲ ਫਰਾਰ ਹੈ। ਪੁਲਿਸ ਨੇ ਜੂਆ ਖੇਡ ਰਹੇ ਲੋਕਾਂ ਕੋਲੋਂ 2 ਲੱਖ ਤੋਂ ਵੱਧ ਨਕਦੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ ਇਲਾਕੇ 'ਚ ਚੱਲ ਰਹੇ ਜੂਏ ਕਾਰਨ ਲੋਕ ਪ੍ਰੇਸ਼ਾਨ ਸਨ। ਕਿਸੇ ਨੇ ਪੁਲਿਸ ਨੂੰ ਜੂਏ ਬਾਰੇ ਸੂਚਨਾ ਦਿੱਤੀ। ਇਸ ਤੋਂ ਬਾਅਦ ਚੌਕੀ ਹਰਬੰਸਪੁਰਾ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਰੈਸਟੋਰੈਂਟ 'ਤੇ ਛਾਪਾ ਮਾਰਿਆ। ਪੁਲਿਸ ਨੂੰ ਥਾਂ 'ਤੇ 7 ਲੋਕ ਤਾਸ਼ ਖੇਡਦੇ ਮਿਲੇ। ਉਨ੍ਹਾਂ ਕੋਲੋਂ ਤਾਸ਼ ਦੀਆਂ ਗੱਡੀਆਂ ਅਤੇ ਨਕਦੀ ਵੀ ਬਰਾਮਦ ਹੋਈ।

ਆਰੋਪੀਆਂ ਦੀ ਪਛਾਣ ਜੋਗੀ ਰਾਏ ਨਿਵਾਸੀ ਮਾਧੋਪੁਰੀ, ਹਿਤੇਸ਼ ਨਿਵਾਸੀ ਦਰੇਸੀ, ਕਮਲਪ੍ਰੀਤ ਸਿੰਘ ਨਿਵਾਸੀ ਮਾਧੋਪੁਰੀ, ਵਿਵੇਕ ਨਿਵਾਸੀ ਦੁਰਗਾਪੁਰੀ, ਧਰੁਵ ਨਿਵਾਸੀ ਡੀ.ਪੀ. ਕਾਲੋਨੀ, ਸੰਭਵ ਕੁਮਾਰ ਨਿਵਾਸੀ ਪੁਰਾਣਾ ਬਜ਼ਾਰ ਦਰੇਸੀ, ਜਸਕਰਨ ਝੱਬਾ ਨਿਵਾਸੀ ਫਿਰੋਜ਼ਪੁਰ ਅਤੇ ਰੈਸਟੋਰੈਂਟ ਦੇ ਮਾਲਕ ਅਰੁਣ ਕੁਮਾਰ ਵਜੋਂ ਹੋਈ ਹੈ।

JOIN US ON

Telegram
Sponsored Links by Taboola