Panchayat ਚੋਣਾ ਨੂੰ ਲੈ ਕੇ ਕੈਬਿਨੇਟ ਮੰਤਰੀ ਕਹਿ ਦਿੱਤਾ ਕੁਝ ਅਜਿਹਾ..
Panchayat ਚੋਣਾ ਨੂੰ ਲੈ ਕੇ ਕੈਬਿਨੇਟ ਮੰਤਰੀ ਕਹਿ ਦਿੱਤਾ ਕੁਝ ਅਜਿਹਾ..
ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਸੁੱਖ ਸ਼ਾਂਤੀ ਨਾਲ ਤੇ ਵਧੀਆ ਢੰਗ ਨਾਲ ਇਹ ਚੋਣਾਂ ਹੋਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਣੀਆਂ ਇਹ ਪਿੰਡਾਂ ਦਾ ਵਿਕਾਸ ਕਰਨ ਤੇ ਪਰਮਾਤਮਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਇਹ ਚੋਣਾਂ ਹੋਣ, ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਆਮ ਲੋਕਾਂ ਦੀ ਹੈ ਅਤੇ ਉਹ ਆਪ ਪਾਰਟੀ ਦੇ ਸਰਪੰਚ ਬਣਾਉਣਗੇ ਕਿਉਂਕਿ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੀ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜਦੋਂ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਉਹ ਬਿਨਾਂ ਕਿਸੇ ਪੋਲੀਟਿਕਸ ਤੋਂ ਸਾਰਿਆਂ ਦੇ ਕੰਮ ਕਰਨਗੇ, ਮੁੱਖ ਮੰਤਰੀ ਦੀ ਸਿਹਤ ਤੇ ਕਿਹਾ ਕਿ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਸੀ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹੋ ਕੇ ਲੋਕਾਂ ਦੇ ਕੰਮ ਕਰ ਸਕਣ ।