Amazon 'ਤੇ ਵੇਚੇ ਜਾ ਰਹੇ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ, ਨਹੀਂ ਕੀਤਾ ਜਾਵੇਗਾ ਬਰਦਾਸ਼ਤ
Amazon 'ਤੇ ਵੇਚੇ ਜਾ ਰਹੇ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ, ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਆਨਲਾਈਨ ਸ਼ਾਪਿੰਗ ਸਾਈਟ ਐਮਾਜੋਨ ਵਲੋ ਗੁਟਕਾ ਸਾਹਿਬ ਦੀ ਵਿਕਰੀ ਕਰਨ ਦਾ ਐਸ ਜੀ ਪੀ ਸੀ ਵਲੋ ਸਖਤ ਨੋਟਿਸ ਲਿਆ ਗਿਆ ਐ..... ਐਸ ਜੀ ਪੀ ਸੀ ਵਲੋ ਇਸ ਸੰਬਧੀ ਤੁਰੰਤ ਰੋਕ ਲਾਉਣ ਦੀ ਗਲ ਕਹੀ ਹੈ .. ਸਿਖ ਧਰਮ ਨਾਲ ਸਬੰਧਿਤ ਕੋਈ ਵੀ ਧਰਮ ਗ੍ਰੰਥ ਜਾਂ ਪੋਥੀਆਂ ਇਸ ਤਰਾਂ ਨਾਲ ਨਹੀਂ ਵੇਚੀਆਂ ਜਾ ਸਕਦੀਆਂ । ਪਾਵਨ ਪੋਥੀਆ ਦਾ ਸਤਿਕਾਰ ਕਾਇਮ ਨਹੀ ਰਹਿ ਸਕਦਾ । ਐਸ ਜੀ ਪੀ ਸੀ ਨੇ ਐਮਾਜਾਨ ਕੰਪਨੀ ਨੂੰ ਇਸ ਵਿਕਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਗਿਆ ਹੈ .. ਕਿਉਂਕਿ ਇਸ ਦੇ ਸਟੋਰਾਂ ਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ। ਜਦੋਂ ਪਾਰਸਲ ਰਾਹੀਂ ਇਹ ਇੱਕ ਤੋਂ ਦੂਜੀ ਥਾਂ ਤੇ ਪਹੁੰਚਦੇ ਨੇ ਤਾਂ ਕੁਦਰਤੀ ਹੈ ਕਿ ਇਸ ਦੇ ਸਤਿਕਾਰ ਨੂੰ ਠੇਸ ਪਹੁੰਚਦੀ ਹੈ। ਉਹਨਾਂ ਐਮਜੋਨ ਨੂੰ ਆਪਣੀ ਵੈਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਗੁਰੂ ਗ੍ਰੰਥ ਹਟਾਉਣ ਵੀ ਕਿਹਾ ਏ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹਦ ਗੰਭੀਰ ਮਾਮਲਾ ਹੈ ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿੱਚ ਵੀ ਵਿਚਾਰਿਆ ਜਾਵੇਗਾ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਸੀ ਜਦੋਂ ਐਮਾਜਰਾ ਨੂੰ ਕੰਪਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸ ਤੋਂ ਮਗਰੋਂ ਗੁਟਕਾ ਸਾਹਿਬ ਦੀ ਆਨਲਾਈਨ ਵੀ ਗਰੀਬ ਬੰਦ ਹੋ ਰਹੀ ਸੀ ਇਸ ਸਬੰਧੀ ਐਮਾਜੋਰ ਨੂੰ ਪੱਤਰ ਵੀ ਲਿਖਿਆ ਗਿਆ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ