ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ

Continues below advertisement

 ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਪਿਛਲੇ 24 ਦਿਨ ਤੋਂ ਮੰਡੀਆਂ ਵਿੱਚ ਬੈਠੇ ਹਨ। ਇਸ ਵਾਰ ਕੇਂਦਰ ਸਰਕਾਰ ਨੇ ਝੋਨਾ ਨਹੀਂ ਚੁੱਕਿਆ ਕਿਸਾਨਾਂ ਦਾ ਅਤੇ ਸ਼ੈਲਰ ਮਾਲਿਕ ਡਬਲ ਕਸਟਡੀ ਦੇਣ ਤੋਂ ਭੱਜ ਗਏ ਹਨ। ਪੰਜਾਬ ਸਰਕਾਰ ਕੋਈ ਗਾਰੰਟੀ ਨਹੀਂ ਦੇ ਰਹੀ। ਆੜਤੀ ਬਾਹਾਨਾ ਬਣਾ ਕੇ ਝੋਨੇ ਦੀ ਕਾਟ ਕਰ ਰਹੇ ਹਨ। ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫਿਰ ਵੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।

ਇਹ ਵਾਲੇ ਹਾਈਵੇ ਜਾਮ ਕੀਤੇ ਜਾਣਗੇ

ਸਰਵਨ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ 'WTO ਦੇ ਤਹਿਤ ਜੋ ਕੇਂਦਰ ਸਰਕਾਰ ਨੀਤੀ ਲੈ ਕੇ ਆਈ ਸੀ ਤਿੰਨ ਕਾਲੇ ਕਾਨੂੰਨ ਵਾਲੀ ਲੈ ਕੇ ਆਈ ਸੀ ਹੁਣ ਉਹ ਕਾਨੂੰਨ ਟੇਢੇ ਢੰਗ ਨਾਲ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤੇ ਹਨ। ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। 26 ਅਕਤਬੂਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਪੰਜਾਬ ਭਰ ਵਿਚ ਚਾਰ ਥਾਵਾਂ ਉਤੇ ਬਟਾਲਾ, ਗੁਰਦਾਸਪੁਰ , ਸੰਗਰੂਰ , ਅਤੇ ਮੋਗਾ ਵਿਚ ਹਾਈਵੇ ਜਾਮ ਕੀਤੇ ਜਾਣਗੇ ਅਤੇ ਇਹ ਅਣਮਿਥੇ ਸਮੇਂ ਲਈ ਲਾਏ ਜਾਣਗੇ । ਐਮਰਜੈਂਸੀ ਸੇਵਾਵਾਂ ਵਾਲੇ ਵਹੀਕਲ ਨੂੰ ਨਹੀਂ ਰੋਕਿਆ ਜਾਏਗਾ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਸੀ ਪਰ ਪੰਜਾਬ ਸਰਕਾਰ ਦਾ ਸਾਨੂੰ ਦੁੱਖ ਹੋਇਆ ਹੈ। ਜਦੋਂ ਇਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਢੱਕਿਆ ਤਾਂ ਆਪ ਵਾਲਿਆਂ ਨੇ ਪਰਦਰਸ਼ਨ ਕੀਤੇ, ਪਰ ਜਦੋਂ ਪੰਜਾਬ ਉਜੜ ਰਿਹਾ ਹੈ ਕਿਸਾਨ ਪਰੇਸ਼ਾਨ ਹੋ ਰਹੇ ਹਨ ਤਾਂ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਤੱਕ ਨਹੀਂ ਕੀਤਾ।

ਪੰਜਾਬ ਸਰਕਾਰ ਕਰ ਰਹੀ ਝੂਠੇ ਦਾਅਵੇ

ਸਰਕਾਰ ਦਾਅਵੇ ਕਰ ਰਹੇ ਹੀ ਕਿ ਖਰੀਦ ਹੋ ਰਹੀ ਹੈ?  ਇਸ ਸਵਾਲ ਦੇ ਜਵਾਬ 'ਚ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਅਸੀਂ ਗਏ ਸੀ ਆੜਤੀਆਂ ਨੂੰ ਪੁੱਛਿਆ ਕਿ ਕਿਸਾਨ ਨੂੰ ਕਚੀ ਪਰਚੀ ਦੇ ਕੇ ਝੋਨਾ ਰੱਖ ਲਿਆ। ਆੜਤੀਆਂ ਕੋਲ ਕੋਈ ਕਾਗਜ਼ ਨਹੀਂ ਸੀ। ਕੱਟ ਲਗਿਆ ਝੋਨਾ ਬਗੈਰ ਸਰਕਾਰੀ ਪਰਚੀ ਰੱਖ ਲਿਆ। ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਇਕ ਪਾਸੇ ਕਹਿ ਰਹੇ ਹੈ ਕਿ ਝੋਨੇ ਦੀ ਫਸਲ ਲਈ ਕੇਦਰ ਸਰਕਾਰ ਜ਼ਿੰਮੇਦਾਰ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਕਹਿ ਰਹੇ ਹੈ ਕਿ ਖਰੀਦ ਹੋ ਰਹੀ ਹੈ। ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਹੈ। 4800 ਸ਼ੈਲਰ ਹੈ ਪੂਰੇ ਪੰਜਾਬ ਵਿਚ ਸਿਰਫ 1600 ਸ਼ੈਲਰ ਦਾ ਕਾਨਟਰੇਕਟ ਹੋਇਆ ਹੈ ਬਾਕੀ ਸ਼ੈਲਰ ਮਾਲਿਕਾਂ ਨੇ ਕੋਈ ਕਾਨਟਰੇਕਟ ਨਹੀਂ ਕੀਤਾ। ਤੁਸੀਂ ਫਿਰ ਫਸਲ ਕਿਥੇ ਵੇਚ ਰਹੇ ਹੋ ? ਬਾਰਦਾਣਾ ਕਿਥੋਂ ਆ ਰਿਹਾ ਹੈ? ਪੰਜਾਬ ਦੀ ਆਪ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ।

ਜਾਮ ਵਿੱਚ ਐਮਰਜੈਂਸੀ ਸੇਵਾ ਨਹੀਂ ਰੋਕੀ ਜਾਏਗੀ

26 ਅਕਤੂਬਰ ਨੂੰ ਜੋ ਅਸੀ ਪਦਰਸ਼ਨ ਕਰਨ ਜਾ ਰਹੇ ਹਾਂ, ਜਿਸ ਕਰਕੇ ਅਸੀਂ ਲੋਕਾਂ ਦਾ ਸਹਿਯੋਗ ਚਾਹੁੰਦੇ ਹਾਂ। ਇਸ ਜਾਮ ਵਿੱਚ ਐਮਰਜੈਂਸੀ ਸੇਵਾ ਨਹੀਂ ਰੁਕਣ ਨਹੀਂ ਦਿੱਤੀ ਜਾਏਗੀ। ਇਕ ਵੱਖਰੀ ਲੈਨ ਐਮਰਜੈਂਸੀ ਸੇਵਾ ਲਈ ਖੋਲੀ ਜਾਏਗੀ।

ਕਿਸਾਨ ਬਣਾਉਣਗੇ ਕਾਲੀ ਦੀਵਾਲੀ

ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ। ਪੰਜਾਬ ਦੇ ਕਿਸਾਨ ਲਈ ਚਿੰਤਾ ਹੀ ਵਧ ਰਹੀ ਹੈ । ਜੋਂ ਦਿਲੀ ਵਿਚ ਬੈਠੇ ਹਨ ਅਸੀਂ ਸੁਪਰ ਸੀਐਮ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਏ ।

Continues below advertisement

JOIN US ON

Telegram