Virsa Singh Valtoha ਦਾ ਇੱਕ ਹੋਰ ਧਮਾਕਾ, ਜਥੇਦਾਰ 'ਤੇ ਫਿਰ ਚੁੱਕੇ ਸਵਾਲ
Virsa Singh Valtoha ਦਾ ਇੱਕ ਹੋਰ ਧਮਾਕਾ, ਜਥੇਦਾਰ 'ਤੇ ਫਿਰ ਚੁੱਕੇ ਸਵਾਲ
ਅਕਾਲੀ ਦਲ ਦੇ ਸਾਬਕਾ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਪੋਸਟ ਰਾਹੀ ਵੱਡਾ ਸਵਾਲ ਖੜਾ ਕੀਤਾ ਹੈ । ਉਨਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਵਡਾ ਬਿਆਨ ਦਿਤਾ ਐ ਅਤੇ ਸਵਾਲ ਖੜਾ ਕੀਤਾ ਹੈ । ਉਨਾ ਕਿਹਾ ਹੈ ਕਿ ਮੇਨੂੰ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਗਲਤ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ ।
ਵਿਰਸਾ ਸਿੰਘ ਵਲਟੋਹਾ ਨੇ ਇਕ ਵਾਰ ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁਕੇ ਨੇ ਉਨਾ ਆਪਣੇ ਫੇਸਬੁਕ ਪੇਜ ਉਤੇ ਲਿਖਿਆ ਹੈ ਕਿ ਮੇਰੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਦੀ ਸ਼ਬਦਾਵਲੀ ਵਰਤੀ ਹੈ । ਸਬੂਤ ਲਈ ਵੀਡੀਓਗ੍ਰਾਫੀ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ ।