ਕੀ ਹੋਣਗੀਆਂ ਕਿਸਾਨ ਜੱਥੇਬੰਦੀਆਂ ਦੀਆਂ ਨਾਰਾਜਗੀਆਂ ਦੂਰ?

ਕੇ. ਐੱਮ. ਐੱਮ. ਅਤੇ  ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਏਕਤਾ ਮੀਟਿੰਗ ਕੀਤੀ ਅਤੇ ਦੋਹਾਂ ਫੋਰਮਾਂ ਵਿਚਕਾਰ ਏਕਤਾ ਦੇ ਸੰਭਾਵਨਾ ਪੱਖਾਂ ’ਤੇ ਵਿਚਾਰ ਚਰਚਾ ਕੀਤੀ । ਕੇ.ਐੱਮ.ਐੱਮ. ਨੇ ਇਸ ਮੀਟਿੰਗ ਨੂੰ ਸਕਾਰਾਤਮਕ ਅਤੇ ਰਚਨਾਤਮਕ ਕਹਿੰਦੇ ਹੋਏ ਵਿਸ਼ਵਾਸ ਜ਼ਾਹਰ ਕੀਤਾ ਕਿ ਨਜ਼ਦੀਕੀ ਭਵਿੱਖ ਵਿੱਚ ਦੋਵੇਂ ਪਲੇਟਫ਼ਾਰਮ ਘੱਟੋ-ਘੱਟ ਪ੍ਰੋਗਰਾਮ ਹੇਠ ਸਾਂਝੇ ਪ੍ਰੋਗਰਾਮ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਲੰਬੀ ਚਰਚਾ ਵਧੀਆ ਮਾਹੌਲ ਵਿੱਚ ਹੋਈ ਹੈ ਅਤੇ ਐਸ ਕੇ ਐਮ ਵੱਲੋਂ ਆਏ ਆਗੂਆਂ ਵੱਲੋਂ ਇਸ ਸਬੰਧੀ ਆਪਣੀ ਜਨਰਲ ਬਾਡੀ ਵਿੱਚ ਵਿਚਰਨ ਲਈ ਸਮਾਂ ਮੰਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣਾ ਪੱਖ ਲਿਖ਼ਤੀ ਰੂਪ ਵਿੱਚ ਵੀ ਐਸ ਕੇ ਐਮ ਨੂੰ ਮੁਹਈਆ ਕਰ ਦਿੱਤਾ ਜਾਵੇਗਾ।

ਕੇ.ਐੱਮ.ਐੱਮ. ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਰਾਜ ਭਰ ਦੇ ਕਿਸਾਨਾਂ ਨੂੰ ਵੱਡੇ ਨੁਕਸਾਨ ਝੱਲਣੇ ਪਏ ਹਨ, ਪਰ ਸਰਕਾਰ ਇਸ ਮੌਕੇ ਫੇਲ ਸਾਬਿਤ ਹੋਈ ਹੈ । ਉਹਨਾਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਅਤੇ ਮਜ਼ਦੂਰਾਂ ਨੂੰ 7 ਹਜ਼ਾਰ ਰੁਪਏ ਦਿੱਤੇ ਜਾਣ।

ਉਹਨਾਂ ਮੰਗ ਕੀਤੀ ਕਿ ਜਿੰਨਾ ਕਿਸਾਨਾਂ ਮਜਦੂਰਾਂ ਨੂੰ ਹੜ੍ਹ ਨਾਲ ਨੁਕਸਾਨ ਪਹੁੰਚਿਆ ਹੈ ਉਹਨਾਂ ਦੇ ਬੈਂਕ ਕਰਜ਼ਿਆਂ ਸਮੇਤ ਹਰ ਤਰ੍ਹਾਂ ਦੀਆਂ ਕਿਸ਼ਤਾਂ ਅਤੇ ਛਿਮਾਹੀ ਦਾ ਵਿਆਜ਼ ਮਾਫ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ  ਤੋਂ ਟਰਾਲੀਆਂ ਦੀ ਚੋਰੀ ਦੀਆਂ ਘਟਨਾਵਾਂ ਬਾਰੇ ਕੇ.ਐੱਮ.ਐੱਮ. ਵੱਲੋਂ ਵੱਡੇ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਦੋ ਚੋਰੀ ਕੀਤੀਆਂ ਟਰਾਲੀਆਂ ਦੇ ਟਾਇਰ ਅਤੇ ਹੁੱਕ ਨਾਭਾ ਵਿਖੇ ਆਮ ਆਦਮੀ ਪਾਰਟੀ  ਦੇ ਇਕ ਆਗੂ ਦੀ ਵਰਕਸ਼ਾਪ ਤੋਂ ਬਰਾਮਦ ਹੋਏ।

JOIN US ON

Telegram
Sponsored Links by Taboola