Amritsar| ਯੋਗਾ ਗਰਲ ਅਰਚਨਾ ਮਕਵਾਨਾ ਨੇ ਜਾਰੀ ਕੀਤਾ ਨਵਾਂ ਵੀਡੀਓ

Amritsar| ਯੋਗਾ ਗਰਲ ਅਰਚਨਾ ਮਕਵਾਨਾ ਨੇ ਜਾਰੀ ਕੀਤਾ ਨਵਾਂ ਵੀਡੀਓ

SGPC ਨੇ ਮੇਰੇ ਵਿਰੁੱਧ ਬੇਬੁਨਿਆਦ FIR ਦਰਜ ਕਰਵਾਈ- ਅਰਚਨਾ ਮਕਵਾਨਾ

ਅਜੇ ਵੀ ਸਮਾਂ ਹੈ ਇਹ FIR ਵਾਪਸ ਲੈ ਲਓ ਨਹੀਂ ਤਾਂ ਮੈਂ ਤੇ ਮੇਰੀ ਲੀਗਲ ਟੀਮ ਲੜਾਈ ਲੜਨ ਲਈ ਤਿਆਰ ਹਾਂ- ਅਰਚਨਾ ਮਕਵਾਨਾ

ਮੈਂ ਲਾਈਵ ਯੋਗਾ ਕਰ ਰਹੀ ਸੀ ਉਸ ਸਮੇਂ ਮੈਨੂੰ ਕਿਸੇ ਨੇ ਨਹੀਂ ਰੋਕਿਆ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ-ਅਰਚਨਾ ਮਕਵਾਨਾ

ਅੰਮ੍ਰਿਤਸਰ ਪੁਲਿਸ ਵੱਲੋਂ 30 ਜੂਨ ਤੱਕ ਅਰਚਨਾ ਮਕਵਾਨਾਂ ਨੂੰ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ, ਜੇਕਰ ਅਰਚਨਾ ਮੁਕਵਾਨਾ ਥਾਣੇ ਵਿੱਚ ਪੇਸ਼ ਨਹੀਂ ਹੁੰਦੀ ਤਾਂ, ਪੁਲਿਸ ਅਰਚਨਾ ਮਕਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪਹੁੰਚੇਗੀ। ਪਰ ਉੱਥੇ ਹੀ ਅਰਚਨਾ ਮਕਵਾਨਾ ਵਲੌ ਆਪਣੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਹੈ। ਜਿਸ ਵਿੱਚ ਉਹ ਕਹਿ ਰਹੀ ਹੈ ਉਸਨੇ ਕੁੱਝ ਵੀ ਗ਼ਲਤ ਨਹੀਂ ਕੀਤਾ, ਯੋਗਾ ਹੀ ਕੀਤਾ ਹੈ। ਮੇਰੇ ਵਿਰੁੱਧ SGPC ਵੱਲੋਂ ਗਲਤ FIR ਦਰਜ ਕਰਵਾਈ ਗਈ ਹੈ। ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਆਪਣੀ FIR ਵਾਪਸ ਲੈ ਲੈਣ, ਨਹੀਂ ਤਾਂ ਮੈਂ ਅਤੇ ਮੇਰੀ ਲੀਗਲ ਟੀਮ ਤਿਆਰ ਹਾਂ । ਅਰਚਨਾ ਮਕਵਾਨਾ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਫੋਟੋ ਖਿਚਣ ਸਮੇਂ ਸੇਵਾਦਾਰ ਵੀ ਖੜੇ ਸਨ ਅਤੇ ਹੋਰ ਵੀ ਲੋਕ ਫੋਟੋਆਂ ਖਿੱਚ ਰਹੇ ਸਨ। ਮੈਨੂੰ ਕਿਸੇ ਨੇ ਵੀ ਨਹੀਂ ਰੋਕਿਆ ਜੇਕਰ ਮੈਨੂੰ ਕਹਿੰਦੇ ਤੇ ਮੈਂ ਆਪਣੀ ਫੋਟੋ ਡਿਲੀਟ ਕਰ ਦਿੰਦੀ । ਪਰ ਮੈਨੂੰ ਕਿਸੇ ਨੇ ਰੋਕਿਆ ਹੀ ਨਹੀਂ ਮੈਂ ਤਾਂ ਪਹਿਲੀ ਵਾਰ ਇੱਕ ਹਿੰਦੂ ਲੜਕੀ ਗੁਜਰਾਤ ਤੋਂ ਅੰਮ੍ਰਿਤਸਰ ਗੋਲਡਨ ਟੈਂਪਲ ਮੱਥਾ ਟੇਕਣ ਦੇ ਲਈ ਗਈ ਸੀ। ਜਿਸ ਦੇ ਚਲਦੇ ਮੈਨੂੰ ਇਨਾ ਹਿਰਾਸਮੈਂਟ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

 

 

JOIN US ON

Telegram