Haryana ਦੇ ਲੋਕਾਂ ਨੇ BJP ਨੂੰ ਰੁਖ਼ਸਤ ਕਰਨ ਦਾ ਮਨ ਬਨਾ ਲਿਆ ਹੈ-Malwinder Singh Kang

Haryana ਦੇ ਲੋਕਾਂ ਨੇ BJP ਨੂੰ ਰੁਖ਼ਸਤ ਕਰਨ ਦਾ ਮਨ ਬਨਾ ਲਿਆ ਹੈ-Malwinder Singh Kang

ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦਿਆਂ ਲਈ 52,000 ਤੋਂ ਵੱਧ ਨਾਮਜ਼ਦਗੀਆਂ ਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸ ਮੌਕੇ ਵਿਰੋਧੀਆਂ ਵੱਲੋਂ ਤਾਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹੀ ਗਏ ਹਨ ਪਰ ਹੁਣ ਸੱਤਧਾਰੀਆਂ ਨੇ ਵੀ ਇਹੀ ਪੈਂਤੜਾ ਖੇਡਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸ ਦੀ ਗ਼ੁੰਡਾਗਰਦੀ ਕਰਕੇ ਆਪ ਪੀੜਤ ਹੋਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ, ਮਾਜ਼ੀ ਵਿੱਚ ਸੱਤਾਧਾਰੀ ਧਿਰ ਆਮ ਲੋਕਾਂ ਨਾਲ ਗ਼ੁੰਡਾਗਰਦੀ ਕਰਦੀ ਸੀ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਗ਼ੁੰਡਿਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਿਆ ਹੈ।

JOIN US ON

Telegram
Sponsored Links by Taboola