Air Force Day 2022: ਚੰਡੀਗੜ੍ਹ 'ਚ ਭਾਰਤੀ ਹਵਾਈ ਸੈਨਾ ਦੀ ਫੁੱਲ ਡਰੈੱਸ Rehearsal

Continues below advertisement

Air Force Full Dress Rehearsal: ਇਸ ਵਾਰ ਭਾਰਤੀ ਹਵਾਈ ਸੈਨਾ ਦੀ ਫੁੱਲ ਡਰੈੱਸ ਰਿਹਰਸਲ ਦਿੱਲੀ-ਐਨਸੀਆਰ 'ਚ ਨਹੀਂ ਬਲਕਿ ਚੰਡੀਗੜ੍ਹ ਸ਼ਹਿਰ ਵਿੱਚ ਪਹਿਲੀ ਵਾਰ ਹੋਵੇਗੀ। ਇਹ ਰਿਹਰਸਲ ਅੱਜ ਹੋਈ। ਸਵੇਰੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ 'ਤੇ ਪਰੇਡ ਹੋਈ ਅਤੇ ਬਾਅਦ ਦੁਪਹਿਰ ਸੁਕਨਾ ਝੀਲ 'ਤੇ ਫਲਾਈ ਪਾਸਟ ਰਿਹਰਸਲ। ਦਰਅਸਲ, 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਨੂੰ 90 ਸਾਲ ਹੋਣ ਜਾ ਰਹੇ ਹਨ, ਜਿਸ ਲਈ ਰਿਹਰਸਲ ਕਰਨੀ ਪਈ। ਹਵਾਈ ਸੈਨਾ ਦਿਵਸ ਦੇ ਮੌਕੇ 'ਤੇ ਹਵਾਈ ਸੈਨਾ ਦੇ 83 ਜਹਾਜ਼ ਆਪਣੇ ਜਲਵੇ ਦਿਖਾਉਂਦੇ ਨਜ਼ਰ ਆਉਣਗੇ। ਇਸ ਦੌਰਾਨ 9 ਜਹਾਜ਼ਾਂ ਨੂੰ ਵੀ ਸਟੈਂਡਬਾਏ 'ਤੇ ਰੱਖਿਆ ਜਾਵੇਗਾ। ਇਨ੍ਹਾਂ 83 ਜਹਾਜ਼ਾਂ ਵਿੱਚੋਂ 44 ਲੜਾਕੂ ਜਹਾਜ਼, 7 ਟਰਾਂਸਪੋਰਟ ਜਹਾਜ਼, 20 ਹੈਲੀਕਾਪਟਰ ਅਤੇ 7 ਵਿੰਟੇਜ ਜਹਾਜ਼ ਸ਼ਾਮਲ ਹਨ। ਇਸ ਦੇ ਨਾਲ ਹੀ ਰਾਫੇਲ ਤੋਂ ਲੈ ਕੇ ਸੁਖੋਈ, ਮਿਗ-29, ਹਾਕ ਅਤੇ ਜੈਗੁਆਰ ਵੀ ਸੁਕਨਾ ਝੀਲ 'ਤੇ ਆਪਣਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।

Continues below advertisement

JOIN US ON

Telegram