ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦਾ ਮਾਮਲਾ, ਐਸ.ਜੀ.ਪੀ.ਸੀ ਨੇ ਲਿਆ ਵੱਡਾ ਐਕਸ਼ਨ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਪਰਵਾਸੀਆਂ ਨੂੰ ਪੰਜਾਬ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਕੁਝ ਜਥੇਬੰਦੀਆਂ ਵੱਲੋਂ ਵੀ ਪਰਵਾਸੀਆਂ ਦੇ ਅਧਿਕਾਰ ਸੀਮਿਤ ਕਰਨ ਦੀਆਂ ਮੰਗਾਂ ਉਠਾਈਆਂ ਜਾ ਰਹੀਆਂ ਸਨ। ਇਸੇ ਦਰਮਿਆਨ ਖੰਨਾ ਦੀ ਐੱਸ ਐਸ ਪੀ ਡਾ ਜੋਤੀ ਯਾਦਵ ਦਾ ਪ੍ਰਵਾਸੀਆਂ ਦੇ ਹੱਕ ਚ ਬਿਆਨ ਆਇਆ ਅਤੇ ਕਿਹਾ ਕਿ ਸਾਰਿਆਂ ਨੂੰ ਸੰਵਿਧਾਨ ਨੇ ਹੱਕ ਦਿੱਤੇ ਹਨ।
ਇਸ ਮਾਮਲੇ ‘ਤੇ ਖੰਨਾ ਦੀ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਕਿਹਾ ਕਿ ਹਰ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ, ਉਸਨੂੰ ਸੰਵਿਧਾਨ ਅਨੁਸਾਰ ਇੱਕੋ ਵਰਗੇ ਅਧਿਕਾਰ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਮਕਾਨ ਮਾਲਕ ਆਪਣੇ ਘਰ ਵਿੱਚ ਕਿਸੇ ਨੂੰ ਕਿਰਾਏ ‘ਤੇ ਰੱਖਦਾ ਹੈ ਤਾਂ ਉਸਦਾ ਫਰਜ਼ ਬਣਦਾ ਹੈ ਕਿ ਉਹ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਏ। ਇਹ ਲਾਜ਼ਮੀ ਹੈ। ਇਸਦੇ ਨਾਲ ਹੀ ਓਹਨਾਂ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ।
Tags :
ABP Sanjha