ਸਿਸਟਮ ਠੀਕ ਕਰਨ ਲਈ ਕਈ ਵਾਰ ਸਖ਼ਤੀ ਕਰਨੀ ਪੈਂਦੀ ਹੈ
ਸਿਸਟਮ ਠੀਕ ਕਰਨ ਲਈ ਕਈ ਵਾਰ ਸਖ਼ਤੀ ਕਰਨੀ ਪੈਂਦੀ ਹੈ
ਮੁੱਖ ਮੰਤਰੀ ਭਗਵੰਤ ਮਾਨ ਕੌਮਾਂਤਰੀ ਮਹਿਲਾ ਦਿਵਸ ‘ਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਚ ਆਯੋਜਿਤ ਕੌਮਾਂਤਰੀ ਮਹਿਲਾ ਦਿਵਸ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ। CM ਮਾਨ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਛੇਤੀ ਹੀ ਫਾਇਰ ਵਿਭਾਗ ਵਿਚ ਕੁੜੀਆਂ ਦੀ ਭਰਤੀ ਵੀ ਕੀਤੀ ਜਾਵੇਗੀ। ਇਸ ਵਿਭਾਗ ਵਿਚ ਪਹਿਲਾਂ ਲੜਕਿਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ ਤੇ ਸ਼ਰਤਾਂ ਵੀ ਸਿਰਫ ਲੜਕਿਆਂ ਦੇ ਹੱਕ ਵਿਚ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੰਜਾਬ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਇਨ੍ਹਾਂ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਗਿਆ ਹੈ।
Tags :
BHAGWANT MANN