Sunil Jakhar | Jagjit Singh Dhallewal | ਡੱਲੇਵਾਲ ਨੂੰ ਲੈ ਕੇ ਕੌਣ ਸੇਕ ਰਿਹੈ ਸਿਆਸੀ ਰੋਟੀਆਂ...!
ਕਿਸਾਨਾਂ ਨੂੰ ਲੈ ਕੇ ਮਾਹੌਲ ਅਜੇ ਵੀ ਠੰਢਾ ਨਹੀਂ ਹੋਇਆ। ਕਿਸਾਨ ਲਗਾਤਾਰ ਸਰਹੱਦਾਂ 'ਤੇ ਖੜ੍ਹੇ ਹਨ। ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ।
ਸੁਨੀਲ ਜਾਖੜ ਨੇ ਕਿਸਾਨਾਂ ਅਤੇ ਨੌਜਵਾਨਾਂ ਲਈ ਚਿੰਤਾ ਪ੍ਰਗਟਾਈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਜਾਖੜ ਨੇ ਚਾਰ ਸਾਹਿਬਜਾਦਿਆਂ ਨੂੰ ਨਮਨ ਕੀਤਾ। ਕਿਸਾਨ ਆਗੂ ਡੱਲੇਵਾਲ ਦੀ ਸਿਹਤ 'ਤੇ ਚਿੰਤਾ ਪ੍ਰਗਟਾਈ। ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਉਹ ਡੱਲੇਵਾਲ ਦੀ ਜਾਨ ਬਚਾਉਣ ਦੀ ਚਿੰਤਾ ਕਰਨ।
ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ, ਸਾਰੇ ਅੰਗ ਪ੍ਰਭਾਵਿਤ ਹੋਣਗੇ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਕੋਲ ਸੰਸਦ ਦੇ ਫੈਸਲਿਆਂ ਨੂੰ ਦਰੁਸਤ ਕਰਨ ਦਾ ਅਧਿਕਾਰ ਹੈ, ਡੱਲੇਵਾਲ ਨੂੰ ਪੰਜਾਬ ਦੀ ਚਿੰਤਾ ਹੈ, ਉਹ ਪੰਜਾਬ ਲਈ ਲੜ ਰਹੇ ਹਨ।
ISI ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਬੇਰੁਜ਼ਗਾਰੀ 'ਤੇ ਸਵਾਲ ਉਠਾਉਂਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਨੌਜਵਾਨ ਬੇਰੁਜ਼ਗਾਰ ਹਨ ਅਤੇ ਬਾਹਰ ਜਾਣ ਦੇ ਲਈ ਕੋਸ਼ਿਸ਼ਾਂ ਚ ਲਗੇ ਹੋਏ ਨੇ , ਜਾਂ ਫਿਰ ਦੁਸ਼ਮਨਾ ਵਲੋ ਫੈਲਾਏ ਇਨ੍ਹਾਂ ਅਪਰਾਧਾਂ 'ਚ ਸ਼ਾਮਲ ਹੋ ਰਹੇ ਹਨ, ਸਥਿਤੀ ਅਜੇ ਵੀ ਗੁੰਮਰਾਹਕੁੰਨ ਹੈ।
ਪੰਜਾਬ ਦੀ ਬਿਹਤਰੀ ਲਈ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਉਨਾ ਦੇ ਸਾਥੀਆਂ ਨੂੰ ਮਰਨ ਵਰਤ ਤੁੜਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।