ਕਿਸ ਨੇ ਦਿੱਤੀ Chandigarh 'ਚ Hospital ਨੂੰ Bomb ਨਾਲ ਉ਼ਡਾਉਣ ਦੀ ਧਮਕੀ ?

Continues below advertisement

ਚੰਡੀਗੜ੍ਹ 'ਚ ਹਸਪਤਾਲ ਨੂੰ ਬੰਬ ਨਾਲ ਉ਼ਡਾਉਣ ਦੀ ਧਮਕੀ

ਸੈਕਟਰ-32 ਦੇ ਮੈਂਟਲ ਹੈਲਥ ਹਸਪਤਾਲ 'ਚ ਬੰਬ ਹੋਣ ਦੀ ਧਮਕੀ
Email ਰਾਹੀਂ ਹਸਪਤਾਲ ਨੂੰ ਬੰਬ ਨਾਲ ਉੜਾਉਣ ਦੀ ਧਮਕੀ
ਚੰਡੀਗੜ੍ਹ ਪੁਲਿਸ ਨੇ ਹਸਪਤਾਲ ਕਰਵਾਇਆ ਖਾਲੀ 
Bomb Disposal Squad ਮੋਕੇ 'ਤੇ ਪਹੁੰਚੀ
ਮਰੀਜਾਂ ਅਤੇ ਸਟਾਫ ਨੂੰ ਤੁਰੰਤ ਬਾਹਰ ਕੱਢਿਆ ਗਿਆ
 
ਚੰਡੀਗੜ (ਅਸ਼ਰਫ ਢੁੱਡੀ) ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਮੌਜੂਦ ਮੈਂਟਲ ਹੈਲਥ ਇੰਸਟੀਚਿਊਟ ਅਤੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕੇ ਤੇ ਪਹੁੰਚ ਕੇ ਤੁਰੰਤ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਬੰਬ ਡਿਸਪੋਜਲ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ ਅਤੇ ਡੋਗ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ ।  ਪੁਲਿਸ ਨੇ ਤੁਰੰਤ ਹਸਪਤਾਲ ਨੂੰ ਖਾਲੀ ਕਰਵਾਇਆ । ਮਰੀਜ਼ਾਂ ਨੂੰ ਇਥੋਂ ਸ਼ਿਫਟ ਕਰਕੇ ਦੂਜੇ ਹਸਪਤਾਲ ਦੂਜੀ ਬਿਲਡਿੰਗ ਦੇ ਵਿੱਚ ਪਹੁੰਚਾਇਆ ਗਿਆ ਅਤੇ ਸਟਾਫ ਨੂੰ ਵੀ ਤੁਰੰਤ ਬਾਹਰ ਕੱਢਿਆ ਗਿਆ । 
 
 ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਈਮੇਲ ਆਉਣ ਤੋਂ ਤੁਰੰਤ ਬਾਅਦ ਹੀ ਪੁਲਿਸ ਨੇ ਹਸਪਤਾਲ ਦੇ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਰੀਜ਼ਾਂ ਨੂੰ ਇਵੈਕੂਏਟ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਸਭ ਖਤਰੇ ਤੋਂ ਬਾਹਰ ਹੈ ਪੂਰੇ ਹਸਪਤਾਲ ਦੀ ਜਾਂਚ ਕਰ ਲਈ ਗਈ ਹੈ। ਇਹ ਧਮਕੀ ਭਰਿਆ ਈਮੇਲ ਜੋ ਆਇਆ ਸੀ ਉਸ ਸਬੰਧੀ  ਸ਼ਿਕਾਇਤ ਚੰਡੀਗੜ ਪੁਲਿਸ ਦੇ ਆਈਟੀ ਸੈਲ ਨੂੰ ਭੇਜ ਦਿੱਤੀ ਗਈ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜੋ ਈਮੇਲ ਭੇਜਿਆ ਕਿਸ ਦੇ ਵੱਲੋਂ ਭੇਜਿਆ ਗਿਆ ।  

ਹਸਪਤਾਲ ਦੀ ਡਿਪਟੀ ਮੈਡੀਕਲ ਸੁਪਰੀਟੈਂਡੈਂਟ ਅਪਰਾਜਿਤਾ ਲੁਬਾਣਾ ਨੇ ਦਸਿਆ ਕਿ ਸਵੇਰੇ 10 ਵਜੇ ਦੇ ਕਰੀਬ ਇਹ ਮੇਲ ਆਈ ਸੀ । ਜਿਸ ਤੋ ਬਾਅਦ ਤੁਰੰਤ ਹੀ ਹਸਪਤਾਲ ਦੀ ਆਥਾਰਿਟੀ ਨੂੰ ਸੁਚਿਤ ਕੀਤਾ ਗਿਆ । ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਕੀਤੀ । ਬੰਬ ਨਿਰੋਧਕ ਦਸਤੇ ਨੇ ਵੀ ਆਪਣੀ ਜਾਂਚ ਸ਼ੁਰੂ ਕੀਤੀ ਹੈ । ਮਰੀਜਾਂ ਅਤੇ ਹਸਪਤਾਲ ਦੇ ਸਟਾਫ ਨੂੰ ਤੁਰੰਤ ਬਾਹਰ ਕੱਢਿਆ ਗਿਆ । ਈਮੇਲ ਵਿਚ ਲਿਖਿਆ ਸੀ ਕਿ ਤੁਹਾਡੇ ਹਸਪਤਾਲ ਵਿੱਚ ਬੰਬ ਹੈ ਅਤੇ ਤੁਹਾਨੂੰ ਸਬ ਨੂੰ ਬੰਬ ਨਾਲ ਉੜਾ ਦਿਤਾ ਜਾਏਗਾ । ਇਹ ਧਮਕੀ ਈਮੇਲ ਵਿੱਚ ਦਿੱਤੀ ਗਈ ਹੈ । ਇਸ ਸਬੰਧੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ । 

Continues below advertisement

JOIN US ON

Telegram