ਕਤਲ ਤੋਂ ਬਾਅਦ ਘਰ ਬਾਹਰ ਮਾਰੇ ਲਲਕਾਰੇ, ਮਾਂ ਨੂੰ ਕਿਹਾ ਤੇਰਾ ਪੁੱਤ ਮਾਰਤਾ| Murder story|
ਪੰਜਾਬ ਦੇ ਜਲੰਧਰ ਸ਼ਹਿਰ ਦੇ ਪੱਛਮੀ ਹਲਕੇ ਦੇ ਬਸਤੀ ਸ਼ੇਖ ਦੇ ਘਾਸ ਮੰਡੀ ਚੌਕ ਨੇੜੇ ਬੁੱਧਵਾਰ ਦੇਰ ਰਾਤ ਹੋਏ ਇੱਕ ਕਤਲ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਵਿੱਚ 18 ਸਾਲਾ ਰਾਹੁਲ ਦਾ ਚਾਕੂਆਂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦੋਂ ਕਿ ਲੋਕਾਂ ਨੇ ਪੁਲਿਸ ਅਤੇ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਹੁਲ ਆਪਣੇ ਘਰ ਦੇ ਨੇੜੇ ਜਿੰਮ ਦੇ ਬਾਹਰ ਖੜ੍ਹਾ ਸੀ, ਜਦੋਂ ਲਗਭਗ 10 ਤੋਂ 15 ਨੌਜਵਾਨਾਂ ਦੇ ਸਮੂਹ ਨੇ ਉਸ 'ਤੇ ਹਮਲਾ ਕਰ ਦਿੱਤਾ। ਇਹ ਘਟਨਾ ਦੇਰ ਰਾਤ 12 ਵਜੇ ਵਾਪਰੀ ਦੱਸੀ ਜਾ ਰਹੀ ਹੈ। ਹਮਲਾਵਰਾਂ ਨੇ ਉਸਨੂੰ ਘੇਰ ਲਿਆ ਅਤੇ ਪਹਿਲਾਂ ਉਸਦੀ ਕੁੱਟਮਾਰ ਕੀਤੀ ਅਤੇ ਫਿਰ ਉਸਦੇ ਪੇਟ ਵਿੱਚ ਚਾਕੂ ਮਾਰ ਦਿੱਤਾ। ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
Tags :
Murder Story