ਹਰਪਾਲ ਚੀਮਾ ਦੇ ਖੁਲਾਸੇ ਬਾਅਦ ਪ੍ਰਤਾਪ ਬਾਜਵਾ ਬੋਖਲਾਏ
ਪਿਛਲੇ ਦਿਨੀ ਪ੍ਰਾਚੀਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇ 'ਤੇ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਬਰਨਾਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸਤਵੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਨੇ ਦੱਸਿਆ ਕਿ 14 ਸਤੰਬਰ ਨੂੰ ਅਮਰਜੀਤ ਬਾਂਸਲ ਪੁੱਤਰ ਸ਼ਿਵਾਨ ਚੰਦ ਵਾਸੀ ਗਲੀ ਨੰਬਰ 2 ਬੈਕਸਾਈਡ ਛੱਜੂ ਰੋਸ਼ਨ ਦਾ ਕਾਰਖਾਨਾ, ਗੋਬਿੰਦ ਕਲੋਨੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਵਕਤ ਕਰੀਬ ਸਵਾ 8 ਵਜੇ ਰਾਤ ਰੋਜ਼ਾਨਾ ਦੀ ਤਰ੍ਹਾਂ ਪਰਾਚੀਨ ਗਊਸ਼ਾਲਾ ਨੇੜੇ ਖੱਤੀਆਂ ਬਰਨਾਲਾ ਤੋਂ ਸੇਵਾ ਕਰਕੇ ਆਪਣੀ ਸਕੂਟਰੀ 'ਤੇ ਘਰ ਨੂੰ ਜਾ ਰਿਹਾ ਸੀ ਜਦ ਉਹ ਆਪਣੇ ਘਰ ਵਾਲੀ ਗਲੀ ਨੰਬਰ 2 ਵਿੱਚ ਪੁੱਜਿਆ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨਾਂ ਨੇ ਮੂੰਹ ਬੰਨੇ ਹੋਏ ਸਨ ਉਸ ਨੂੰ ਬਿਨਾਂ ਰੋਕੇ ਹੀ ਸਿਰ ਵਿੱਚ ਕੋਈ ਲੋਹੇ ਦੀ ਰਾਡ ਵਰਗੀ ਚੀਜ਼ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ।