ਲੁਟੇਰਿਆਂ ਨੇ ਕੀਤੀ ਤਾੜ-ਤਾੜ ਫਾਇਰਿੰਗ, ਲੱਖਾਂ ਦੀ ਲੁੱਟ ਕਰ ਹੋਏ ਫਰਾਰ|Punjab News|Mandigobindgarh|
ਲੁਟੇਰਿਆਂ ਨੇ ਕੀਤੀ ਤਾੜ-ਤਾੜ ਫਾਇਰਿੰਗ, ਲੱਖਾਂ ਦੀ ਲੁੱਟ ਕਰ ਹੋਏ ਫਰਾਰ|Punjab News|Mandigobindgarh|
ਮਿਲੀ ਜਾਣਕਾਰੀ ਅਨੁਸਾਰ ਇੱਥੇ ਪੈਂਦੀ ਕੇ.ਵੀ. ਅਲੌਇਸ ਐਂਡ ਪ੍ਰੇਮ ਟਰੇਡਿੰਗ ਕੰਪਨੀ ਵਿਖੇ ਸ਼ਾਮ 7 ਵਜੇ ਦੇ ਕਰੀਬ ਸਵਿਫਟ ਕਾਰ 'ਚ ਸਵਾਰ ਹੋਕੇ ਆਏ ਕਰੀਬ 6 ਲੁਟੇਰਿਆਂ 'ਚੋਂ ਇਕ ਲੁਟੇਰਾ ਕਾਰ ਦੀ ਡਰਾਈਵਰ ਸੀਟ 'ਤੇ ਬੈਠਾ ਰਿਹਾ ਅਤੇ 5 ਲੁਟੇਰੇ ਕੇ.ਵੀ. ਅਲੌਇਸ ਐਂਡ ਪ੍ਰੇਮ ਟਰੇਡਿੰਗ ਕੰਪਨੀ ਦੀ ਦੁਕਾਨ ਦੇ ਸਾਹਮਣੇ ਆਏ ਅਤੇ ਦੁਕਾਨ 'ਚ ਬੈਠੇ ਅਜੇ ਕੁਮਾਰ ਅਤੇ ਉਸ ਦੇ ਨੌਕਰ ਹਿਮਾਂਸ਼ੂ ਅਤੇ ਨਿਖਿਲ ਨੂੰ ਦੁਕਾਨ ਦੇ ਸ਼ੀਸ਼ੇ ਦਾ ਤਾਲਾ ਖੋਲ੍ਹਣ ਲਈ ਕਿਹਾ ਜਦੋਂ ਦੁਕਾਨਦਾਰ ਨੇ ਤਾਲਾ ਨਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਗੋਲੀ ਮਾਰ ਕੇ ਦੁਕਾਨ ਦੇ ਸਾਹਮਣੇ ਲੱਗੇ ਸ਼ੀਸ਼ੇ ਤੋੜ ਦਿੱਤੇ ਅਤੇ ਰਿਵਾਲਵਰ ਦੀ ਨੋਕ 'ਤੇ ਦੁਕਾਨ ਅੰਦਰ ਦਾਖਲ ਹੋਏ ਅਤੇ ਅੰਦਰ ਰੱਖੇ ਕਰੀਬ 15 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ।
Tags :
LOOT