Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾ

ਸਨਅਤਕਾਰਾਂ ਨੂੰ ਪਲਾਟਾਂ ਦੀ ਅਦਾਇਗੀ ਸਬੰਧੀ ਦਿੱਤੇ ਗਏ ਇਕਲੌਤੇ ਮੌਕੇ ਲਈ  ਲੁਧਿਆਣਾ ਦੇ ਸਨਅਤਕਾਰਾਂ ਨੇ ਐਪੈਕਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਬੈਨਰ ਹੇਠ ਚੈਂਬਰ ਦੇ ਪ੍ਰਧਾਨ ਰਜਨੀਸ਼ ਆਹੂਜਾ ਅਤੇ ਕਨਵੀਨਰ ਰਾਹੁਲ ਆਹੂਜਾ ਦੀ ਅਗਵਾਈ ਹੇਠ ਰਾਜ ਸਭਾ ਮੈਂਬਰ ਤੇ ਹਲਕਾ ਪੱਛਮੀ ਤੋਂ ਉਪ ਚੋਣ ਲਈ ਉਮੀਦਵਾਰ ਸੰਜੀਵ ਅਰੋੜਾ ਦਾ ਸਨਮਾਨ ਕੀਤਾ। ਇਸ ਦੌਰਾਨ ਸਨਅਤਕਾਰਾਂ ਨੇ ਸੰਜੀਵ ਅਰੋੜਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਨਅਤਕਾਰਾਂ ਦੀ ਦਹਾਕਿਆਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕਰਵਾਈ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਜਿਨ੍ਹਾਂ ਸਨਅਤਕਾਰਾਂ ਨੇ ਫੋਕਲ ਪੁਆਇੰਟ ਵਿੱਚ ਪਲਾਟ ਹਨ ਜਾਂ ਜਿਨ੍ਹਾਂ ਨੂੰ ਪਲਾਟ ਅਲਾਟ ਹੋਏ ਸਨ ਤੇ ਬਕਾਏ ਖੜ੍ਹੇ ਹਨ, ਉਨ੍ਹਾਂ ਲਈ ਵਨ ਟਾਈਮ ਸੈਟਲਮੈਂਟ (ਓਟੀਐਸ) ਪਾਲਿਸੀ ਤਹਿਤ ਸਾਰੇ ਜੁਰਮਾਨੇ ਤੇ ਬਿਆਜ ਛੱਡ ਸਿਰਫ਼ 8 ਫੀਸਦ ਬਿਆਜ ਦੇ ਕੇ ਪਲਾਟ ਕਲੀਅਰ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਇਹ ਓਟੀਐਸ 31 ਦਸੰਬਰ 2025 ਤੱਕ ਜਾਰੀ ਰਹੇਗੀ।

JOIN US ON

Telegram
Sponsored Links by Taboola