ਕੁੱਤਿਆਂ ਨੇ ਕੀਤਾ ਹਮਲਾ, ਮਾਰ ਹੀ ਦੇਣਾ ਸੀ ਜੇ ਨਾ ਆਉਂਦੇ...

ਕੁੱਤਿਆਂ ਨੇ ਕੀਤਾ ਹਮਲਾ, ਮਾਰ ਹੀ ਦੇਣਾ ਸੀ ਜੇ ਨਾ ਆਉਂਦੇ...

- ਖੰਨਾ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ। ਅੱਜ, ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਇੱਕ 60 ਸਾਲਾ ਔਰਤ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਜਖਮੀ ਕਰ ਦਿਤਾ  ।  ਜੇ ਲੋਕਾਂ ਨੇ ਬਜੁਰਗ ਔਰਤ ਨੂੰ ਨਾ ਬਚਾਉਂਦੇ  ਤਾਂ ਕੁੱਤਿਆਂ ਦੇ ਝੁੰਡ ਨੇ ਉਸਨੂੰ ਮਾਰ ਦੇਣਾ ਸੀ। ਬਜ਼ੁਰਗ ਔਰਤ ਦੇ 15 ਥਾਵਾਂ ਤੋਂ ਕੱਟੇ ਗਏ ਸਨ। ਇਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਬਜੁਰਗ ਔਰਤ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰਦੀ ਹੈ । ਅਤੇ ਇਸਦੀਆਂ 5 ਧੀਆਂ ਹਨ । ਪਤੀ ਦੀ ਮੌਤ ਹੋ ਜਾਣ ਕਾਰਨ ਬਜੁਰਗ ਔਰਤ ਨੂੰ ਘਰਾਂ ਵਿਚ ਜਾ ਕੇ ਕੰਮ ਕਰਨਾ ਪੈਂਦਾ ਹੈ ਅਤੇ ਪਰਿਵਾਰ ਦਾ ਪੇਟ ਪਾਲਨਾ ਪੈਂਦਾ ਹੈ । 

JOIN US ON

Telegram
Sponsored Links by Taboola