ਕਿਸਾਨ ਜਥੇਬੰਦੀਆਂ ਦਾ ਵੱਡਾ ਫੈਸਲਾ, ਲਾਡੋਵਾਲ ਟੋਲ ਨੂੰ ਲਾਉਣਗੇ ਪੱਕੇ ਤਾਲੇ
ਕਿਸਾਨ ਜਥੇਬੰਦੀਆਂ ਦਾ ਵੱਡਾ ਫੈਸਲਾ, ਲਾਡੋਵਾਲ ਟੋਲ ਨੂੰ ਲਾਉਣਗੇ ਪੱਕੇ ਤਾਲੇ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਤੇ ਧਰਨੇ ਤੇ ਬੈਠੇ ਕਿਸਾਨਾ ਨੇ ਲਿਆ ਵਡਾ ਫੈਸਲਾ , ਕਿਸਾਨਾ ਨੇ ਕਿਹਾ ਕਿ ਅਸੀ ਪਰਸ਼ਾਸਨ ਨੂੰ ਆਪਣੀਆ ਮੰਗਾ ਦਸੀਆ ਸੀ, ਪਰ ਸਾਡੀਆ ਮੰਗਾ ਪੂਰੀਆ ਨਹੀ ਕੀਤੀਆ ਗਈਆਂ। ਕਿਸਾਨ ਜਥੇਬੰਦੀਆਂ ਦੇ ਵੱਲੋਂ 15ਵੇਂ ਦਿਨ ਵੀ ਸੰਘਰਸ਼ ਲਗਾਤਾਰ ਜਾਰੀ, ਲਾਡੋਵਾਲ ਟੋਲ ਨੂੰ ਪੱਕੇ ਤਾਲੇ ਲਾਉਣ ਦਾ ਫੈਸਲਾ ਲਿਆ ਗਿਆ ਹੈ
ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਪਿਛਲੇ ਦੋ ਹਫਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਉੱਤੇ ਧਰਨੇ ਉੱਤੇ ਬੈਠੇ ਹਨ ਅਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਅਤੇ ਸੁਵਿਧਾਵਾਂ ਦੇ ਨਾਂ ਉੱਤੇ ਇੱਥੇ ਕੁਝ ਨਹੀਂ ਮਿਲ ਰਿਹਾ ਹੈ।