ਘੱਗਰ ਹੋਇਆ ‘ਆਊਟ ਆਫ਼ ਕੰਟਰੋਲ’, ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ

ਐਡਵਾਈਜ਼ਰੀ ਵਿਚ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਤੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੰਗਾਮੀ ਹਾਲਾਤ ਵਿਚ ਘਰਾਂ ਦੀ ਪਹਿਲੀ ਮੰਜ਼ਿਲ ’ਤੇ ਜਾਣ ਦੀ ਹਦਾਇਤ ਕੀਤੀ ਹੈ। ਜੇਕਰ ਕੋਈ ਨੀਵੇਂ ਖੇਤਰ ਜਾਂ ਇੱਕ ਮੰਜ਼ਿਲਾ ਘਰ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਆਖਿਆ ਹੈ। ਲੋਕਾਂ ਨੂੰ ਆਪਣੇ ਅਹਿਮ ਦਸਤਾਵੇਜ਼ਾਂ ਅਤੇ ਚੀਜ਼ਾਂ ਨੂੰ ਪਾਣੀ-ਰੋਧਕ ਬੈਗਾਂ ਵਿੱਚ ਰੱਖਣ ਜਾਂ ਨਾਲ ਲਿਜਾਣ ਲਈ ਕਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਪਹਿਲਾਂ ਤੇ ਤਰਜੀਹੀ ਅਧਾਰ ’ਤੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਲਈ ਕਿਹਾ ਹੈ। ਹਾਲਾਂਕਿ ਬੰਨ੍ਹ ਦੀ ਰੱਖਿਆ ਅਤੇ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ, ਜੇਕਰ ਬੰਨ੍ਹ ਵਿੱਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਸਸਰਾਲੀ, ਬੰਟ, ਰਾਵਤ, ਹਵਾਸ, ਸੀਜ਼ਾ, ਬੂਥਗੜ੍ਹ ਅਤੇ ਮੰਗਲੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਹੜ੍ਹ ਦੇ ਪਾਣੀ ਨਾਲ ਘਿਰਨ ਦਾ ਵੀ ਖ਼ਤਰਾ ਹੈ।

JOIN US ON

Telegram
Sponsored Links by Taboola