Giani Harpreet Singh ਨੇ ਪੰਜਾਬ 'ਚ ਹੜ੍ਹਾਂ ਦੇ ਆਉਣ ਦਾ ਦੱਸਿਆ ਕੌੜਾ ਸੱਚ! |Punjab Floods | abp sanjha
ਸੰਗਰੂਰ ਵਿੱਚ ਹੋਇਆ ਭਿਆਨਕ ਸੜਕ ਹਾਦਸਾ,, ਮੌਕੇ ਉੱਪਰ ਦੋ ਨੌਜਵਾਨਾਂ ਦੀ ਹੋਈ ਮੌਤ
ਮੌਕੇ ਤੇ ਹੀ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਭਿਆਨਕ ਮੌਤ,, ਵੱਡੇ ਟਰਾਲੇ ਨੇ ਦਰੜੇ ਦੋ ਨੌਜਵਾਨ
ਹਾਦਸਾ ਬੇਹਦ ਦਰਦਨਾਕ,,ਟਰਾਲੇ ਦੇ ਟਾਇਰ ਵਿੱਚ ਫਸ ਕੇ ਇੱਕ ਨੌਜਵਾਨ ਦੇ ਸਰੀਰ ਦੇ ਹੋਏ ਦੋ ਟੁਕੜੇ,, ਇੱਕ ਟੁਕੜੇ ਨੂੰ 30 ਮੀਟਰ ਤੱਕ ਲੈ ਗਿਆ ਟਰਾਲਾ ਚਾਲਕ
ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ,, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ
ਸੰਗਰੂਰ ਦੇ ਵਿੱਚ ਦਰਦਨਾਕ ਭਿਆਨਕ ਸੜਕ ਹਾਦਸਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਦੇ ਉੱਪਰ ਫਲਾਈ ਓਵਰ ਦੇ ਉੱਪਰ ਸੰਗਰੂਰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਦੋ ਨੌਜਵਾਨ ਜੋ ਕਿ ਸਕੂਟੀ ਦੇ ਉੱਪਰ ਜਾ ਰਹੇ ਸੀ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਨਾਂ ਦੀ ਮੌਤ ਹੋ ਗਈ
ਹਾਦਸਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘੜੀਸ ਕੇ ਲੈ ਗਿਆ
ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈ ਓਵਰ ਦੇ ਉੱਪਰ ਹੀ ਖੜਾ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਦੋ ਬੱਚੇ ਅਤੇ ਪਤਨੀ ਨੂੰ ਉਹ ਪਿੱਛੇ ਛੱਡ ਗਿਆ
ਦੂਸਰੇ ਨੌਜਵਾਨ ਦਾ ਨਾਮ ਸੰਦੀਪ ਸੀ ਅਤੇ ਉਹ ਨਾਭੇ ਦੇ ਨਜ਼ਦੀਕੀ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ