ਮਹੀਨਾ ਪਹਿਲਾਂ ਅਫ਼ਸਰ ਆਏ ਕੀਤਾ ਕੁੱਝ ਨਹੀਂ ਹੁਣ ਹੜ੍ਹ 'ਚ ਵਹਿ ਗਈਆਂ ਕਿਸਾਨਾਂ ਦੀਆਂ ਫ਼ਸਲਾਂ

ਤਰਨਤਾਰਨ ਕਸਬਾ ਹਰੀਕੇ ਪੱਤਣ ਨੇੜਲੇ ਪਿੰਡ ਕਿੜੀਆਂ ਦੇ ਕਿਸਾਨਾਂ ਦੀ 50 ਏਕੜ ਦੇ ਕਰੀਬ ਉਪਜਾਊ ਜ਼ਮੀਨ ਬਿਆਸ ਦਰਿਆ ਵੱਲੋਂ ਖੋਰਾ ਲਾਉਣ ਕਾਰਨ ਚੜੀ ਦਰਿਆ ਦੀ ਭੇਟ 

ਪੀੜਤ ਕਿਸਾਨਾਂ ਨੇ ਜਿਲਾ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਜ਼ਮੀਨ ਨੂੰ ਦਰਿਆ ਵਿੱਚ ਰੁੜਣ ਤੋਂ ਬਚਾਉਣ ਦੀ ਲਗਾਈ ਗੁਹਾਰ 

ਪੀੜਤ ਕਿਸਾਨਾਂ ਨੇ ਕਿਹਾ ਅਗਰ ਸਰਕਾਰ ਤੇ ਪ੍ਰਸ਼ਾਸਨ ਨੇ ਸਮੇਂ ਰਹਿੰਦਿਆਂ ਨਹੀਂ ਚੁਕੇ ਉਚਿਤ ਕਦਮ ਤਾਂ ਜ਼ਮੀਨ ਖੁਰਨ ਕਾਰਨ ਪਿੰਡ ਵਿੱਚ ਵੀ ਵੜ ਸਕਦਾ ਹੈ ਦਰਿਆ ਦਾ ਪਾਣੀ ਤੇ ਚੜ ਸਕਦਾ ਹੈ ਦਰਿਆ ਦੀ ਭੇਟ

ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਡੈਮਾਂ ਤੋਂ ਦਰਿਆਵਾਂ ਵਿੱਚ ਛੱਡੇ ਗਏ ਪਾਣੀ ਨਾਲ ਜਿੱਥੇ ਸੂਬੇ ਦੇ ਕਈ ਜ਼ਿਲਿਆਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਉਥੇ ਦੀ ਦਰਿਆਵਾਂ ਦੇ ਪਾਣੀ ਦੀ ਭੇਟ ਚੜ੍ਹ ਕੇ ਜਿਥੇ ਕਿਸਾਨਾਂ ਦੀਆਂ ਲੱਖਾਂ ਏਕੜ ਜ਼ਮੀਨ ਤੇ ਬੀਜੀਆਂ ਫਸਲਾਂ ਤਬਾਹ ਹੋ ਕੇ ਰਹਿ ਗਈਆਂ ਨੇ਼ ਹੁਣ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਕਿੜੀਆਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਜਿਥੇ ਬਿਆਸ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ 50 ਏਕੜ ਦੇ ਕਰੀਬ ਉਪਜਾਊ ਜ਼ਮੀਨ ਦੀ ਬਲੀ ਲੈ ਲਈ ਗਈ ਏ ਕਿਸਾਨਾਂ ਵੱਲੋਂ ਉਕਤ ਜ਼ਮੀਨ ਤੇ ਝੋਨੇ ਦੀ ਫ਼ਸਲ ਬੀਜੀ ਹੋਈ ਸੀ ਪੀੜਤ ਕਿਸਾਨਾਂ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਆ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਦੀ ਦਰਿਆ ਕਿਨਾਰੇ ਦੀਆਂ ਜ਼ਮੀਨਾਂ ਨੂੰ ਖੋਰਾ ਲੱਗਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਪਾਣੀ ਵਿੱਚ ਰੁੜ ਗਈਆਂ ਨੇ ਉਨ੍ਹਾਂ ਦੱਸਿਆ ਕਿ ਕਰੀਬ 20 ਦਿਨਾਂ ਵਿੱਚ ਹੀ ਦਰਿਆ 50 ਕਿਲੇ ਜ਼ਮੀਨ ਆਪਣੇ ਨਾਲ ਰੋੜ ਕੇ ਲੈ ਗਿਆ ਅਤੇ ਇਹ ਸਿਲਸਿਲਾ ਬਦਸਤੂਰ ਜਾਰੀ ਹੈ ਪੀੜਤ ਕਿਸਾਨਾਂ ਨੇ ਕਿਹਾ ਇੱਕ ਪਾਸੇ ਉਨ੍ਹਾਂ ਦੀਆਂ ਜ਼ਮੀਨਾਂ ਰੁੜ ਰਹੀਆਂ ਨੇ ਦੂਜੇ ਪਾਸੇ  ਨਾ ਹੀ ਕੋਈ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਏ ਪੀੜਤ ਕਿਸਾਨਾਂ ਨੇ ਸਰਕਾਰ ਅੱਗੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਗੁਹਾਰ ਲਗਾਈ ਏ ਕਿਸਾਨਾਂ ਨੇ ਕਿਹਾ ਅਗਰ ਸਮਾਂ ਰਹਿੰਦਿਆਂ ਦਰਿਆ ਵੱਲੋਂ ਜ਼ਮੀਨਾਂ ਨੂੰ ਲਗਾਏ ਜਾ ਰਹੇ ਖੋਰੇ ਨੂੰ ਨਾ ਰੋਕਿਆ ਗਿਆ ਤਾਂ ਦਰਿਆ ਦਾ ਪਾਣੀ ਵੱਧਦਾ ਵੱਧਦਾ ਉਨ੍ਹਾਂ ਦੇ ਪਿੰਡ ਤੱਕ ਪਹੁੰਚ ਕੇ ਪਿੰਡ ਨੂੰ ਨੁਕਸਾਨ ਪਹੁੰਚਾ ਸਕਦਾ ਹੈ 

JOIN US ON

Telegram
Sponsored Links by Taboola