Patiala | PRTC ਦੇ ਕੱਚੇ ਮੁਲਾਜ਼ਮਾਂ ਨੇ ਖੋਲੀ ਵਿਭਾਗ ਦੀ ਪੋਲ

Continues below advertisement

Patiala | PRTC ਦੇ ਕੱਚੇ ਮੁਲਾਜ਼ਮਾਂ ਨੇ ਖੋਲੀ ਵਿਭਾਗ ਦੀ ਪੋਲ ।

Report: Bharat Bhushan 

ਪੀਆਰਟੀਸੀ ਕੰਟਰੈਕਚੁਅਲ ਵਰਕਰ ਵੱਲੋਂ ਪੀਆਰਟੀਸੀ ਦੇ ਮੈਨੇਜਮੈਂਟ ਦੇ ਖਿਲਾਫ ਖੋਲਿਆ ਮੋਰਚਾ ।

ਪੀਆਰਟੀਸੀ ਕੋਂਟਰੈਕਟ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਪਟਿਆਲੇ ਦੇ ਵਰਕਸ਼ਾਪ ਦਾ ਮੇਨ ਗੇਟ ਬੰਦ ਕਰਕੇ ਮੈਨੇਜਮੈਂਟ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ ।

ਪੀਆਰਟੀਸੀ ਦੇ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪੀਆਰਟੀਸੀ ਦੀ ਮੈਨੇਜਮੈਂਟ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ PRTC ਕੰਟਰੈਕਟਰ ਵਰਕਰ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਬੱਸਾਂ ਦਾ ਕੰਮ ਕਰਵਾਉਣ ਵਾਲਾ ਪਿਆ ਹੈ । ਬੱਸਾਂ ਦੇ ਵਿੱਚ ਤਕਰੀਬਨ 100 ਤੋਂ ਵੱਧ ਸਵਾਰੀਆਂ ਸਫਰ ਕਰਦੀਆਂ ਹਨ ਅਤੇ  PRTC ਬੱਸ ਖਰਾਬ ਹੋਣ ਦੀ ਲਿਖਤੀ ਸ਼ਿਕਾਇਤ ਵੀ ਮੈਨੇਜਮੈਂਟ ਨੂੰ ਕੀਤੀ ਗਈ। ਇਸ ਦੇ ਦੌਰਾਨ ਹੀ PRTC ਵਰਕਸ਼ਾਪ ਦੇ ਵਿੱਚ ਖੜੇ ਪਾਣੀ ਦੇ ਵਿੱਚ ਮੱਛਰ ਪਣਪ ਰਹੇ ਹਨ।  ਬਾਥਰੂਮਾਂ ਦਾ ਬੁਰਾ ਹਾਲ ਹੈ।  ਵਰਕਸ਼ਾਪ ਦੇ ਵਿੱਚ ਕਈ ਅਸੈਸਰੀ ਖਰਾਬ ਪਈ ਹੈ ਜਿਸ ਦਾ ਕਿ ਮੈਨੇਜਮੈਂਟ ਨੂੰ ਜਾਨੂ ਕਰਵਾਇਆ ਗਿਆ ਪਰ ਮੈਨੇਜਮੈਂਟ ਹਾਲੇ ਤੱਕ ਵੀ ਇਹਨਾਂ ਵੱਲ ਧਿਆਨ ਨਹੀਂ  ਦੇ ਰਹੀ । ਮੁਲਾਜ਼ਮਾਂ ਜੇਕਰ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਤੇ ਪੀਆਰਟੀਸੀ ਦੇ ਸਾਰੇ ਡਿਪੂ ਬੰਦ ਕਰਕੇ ਕਰਾਂਗੇ ਰੋਸ਼ ਪ੍ਰਦਰਸ਼ਨ । 

 

 

Continues below advertisement

JOIN US ON

Telegram