ਇਸ ਪਿੰਡ 'ਚ ਪੰਚਾਇਤੀ ਚੌਣਾ ਦੌਰਾਨ ਅਮਨ ਸ਼ਾਂਤੀ ਰਹੀ

Continues below advertisement

ਪਿੰਡ ਅਬਦੁਲ ਪੁਰ ਤੋਂ ਚਾਰ ਵੋਟਾਂ ਦੇ ਨਾਲ ਜੇਤੂ ਰਹੇ ਜਸਵੀਰ ਕੌਰ

ਪਿੰਡ ਦੇ ਵਿੱਚ ਜਸ਼ਨ ਦਾ ਮਾਹੌਲ ਸਮਰਥਕਾਂ ਨੇ ਪਾਏ ਭੰਗੜੇ 

ਰਾਜਪੁਰਾ 15 ਅਕਤੂਬਰ ਗੁਰਪ੍ਰੀਤ ਧਿਮਾਨ

ਅੱਜ ਸੂਬੇ ਭਰ ਦੇ ਵਿੱਚ ਪੈ ਰਹੀਆਂ ਪੰਚਾਇਤੀ ਚੋਣਾਂ ਦੇ ਵਿੱਚ ਕਈ ਥਾਵਾਂ ਦੇ ਉੱਪਰ ਗਮੀ ਅਤੇ ਕਈ ਥਾਵਾਂ ਦੇ ਉੱਪਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਇਸੇ ਤਹਿਤ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਅਬਦੁਲਪੁਰ ਤੋਂ ਜਸਬੀਰ ਕੌਰ ਦੇ ਵੱਲੋਂ ਚਾਰ ਵੋਟਾਂ ਦੇ ਨਾਲ ਆਪਣੀ ਜਿੱਤ ਦਰਜ ਕੀਤੀ ਗਈ ਹੈ ਜਿਸ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦੇ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਨਵੇਂ ਚੁਣੀ ਗਈ ਸਰਪੰਚ ਜਸਵੀਰ ਕੌਰ ਅਤੇ ਉਹਨਾਂ ਦੇ ਪੁੱਤਰ ਬਲਜਿੰਦਰ ਸਿੰਘ ਸੰਧੂ ਦੇ ਵੱਲੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਦੱਸ ਦੀਏ ਕਿ ਸਮਾਜ ਸੇਵੀ ਬਲਜਿੰਦਰ ਸਿੰਘ ਸੰਧੂ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਅਤੇ ਪਿੱਛਲੇ ਕਾਫੀ ਸਮੇਂ ਤੋਂ ਵਿਧਾਇਕ ਗੁਰਲਾਲ ਘਨੌਰ ਦੇ ਵਿਰੋਧੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦੇ ਹਨ। ਇਸ ਲਈ ਸਾਰੇ ਹਲਕੇ ਦੀ ਨਜ਼ਰ ਇਸ ਪਿੰਡ ਦੀ ਸਰਪੰਚੀ ਦੇ ਉੱਪਰ ਟਿਕੀ ਹੋਈ ਸੀ ਜਿਸ ਦੇ ਉੱਪਰ ਹੁਣ ਬਲਜਿੰਦਰ ਸਿੰਘ ਸੰਧੂ ਦੀ ਮਾਤਾ ਜਸਵੀਰ ਕੌਰ ਦੇ ਵੱਲੋਂ ਆਪਣੀ ਜਿੱਤ ਹਾਸਿਲ ਕਰ ਲਈ ਗਈ ਹੈ।

Continues below advertisement

JOIN US ON

Telegram