ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕਾਂ ਨਾਲ ਤੱਤੇ ਹੋਏ ਕਿਸਾਨ
ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕ ਨਾਲ ਤੱਤੇ ਹੋਏ ਕਿਸਾਨ
ਮੰਡੀਆਂ ਵਿੱਚ ਫਸਲ ਨਾ ਵਿਕਣ ਦੇ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 17 ਅਕਤੂਬਰ ਤੋਂ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸੇ ਲੜੀ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਜਿਲ੍ਹਾ ਸੰਗਰੂਰ ਵਿੱਚ ਪੈਂਦੇ ਕਾਲਾਚੌੜ ਟੋਲ ਪਲਾ ਜਿਨੂੰ ਫਰੀ ਕਰਾ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸਾਡੀਆਂ ਫਸਲਾਂ ਨਹੀਂ ਖਰੀਦੀਆਂ ਜਾ ਰਹੀਆਂ ਉਸ ਦੇ ਰੋਸ਼ ਵਜੋਂ ਸਾਡੇ ਵੱਲੋਂ ਇਹ ਟੋਲ ਪਲਾਜੇ ਫਰੀ ਕੀਤੇ ਗਏ ਹਨ ਉਹਨਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਡੀਆਂ ਵਿੱਚੋਂ ਫਸਲਾਂ ਪੂਰੋਂ ਤੌਰ ਤੇ ਨਹੀਂ ਚੱਕੀਆਂ ਜਾਂਦੀਆਂ ਉਦੋਂ ਤੱਕ ਸਾਡੇ ਵੱਲੋਂ ਇਹ ਟੋਲ ਪਲਾਜ਼ੇ ਫਰੀ ਰੱਖੇ ਜਾਣਗੇ
Tags :
Sangrur Kisan Protest Toll Tax Toll Plaza Free #Sangrur #kisan Chandigarh-patiala National Highway