Patiala 'ਚ ਮੇਲੇ 'ਚ ਟੁੱਟਿਆ ਝੂਲਾ, ਪਈਆਂ ਭਾਜੜਾਂ
Patiala 'ਚ ਮੇਲੇ 'ਚ ਟੁੱਟਿਆ ਝੂਲਾ, ਪਈਆਂ ਭਾਜੜਾਂ
#Patiala #Carnival #Swing #abpsanjha #abplive
ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਲੱਗਿਆ ਝੂਲਾ ਟੁੱਟਣ ਨਾਲ ਭਾਜੜਾਂ ਪੈ ਗਈਆਂ। ਇਸ ਦੌਰਾਨ 2 ਔਰਤਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ’ਚ ਮੇਲਾ ਦੌਰਾਨ ਮੰਨੋਰੰਜਨ ਲਈ ਝੂਲਾ ਲੱਗਿਆ ਹੋਇਆ ਹੈ। ਜਦੋਂ ਲੋਕ ਝੂਟੇ ਲੈਣ ਲੱਗੇ ਤਾਂ ਅਚਾਨਕ ਝੂਲਾ ਟੁੱਟ ਗਿਆ। ਉਸ ’ਚ ਸਵਾਰ ਲੋਕਾਂ ’ਚੋਂ 2 ਮਹਿਲਾਵਾਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਹੈ।