Sangrur 'ਚ ਵਾਪਰਿਆ ਵੱਡਾ ਹਾਦਸਾ, Bhakhra ਨਹਿਰ 'ਚ ਰੁੜੇ Gas Cylender
ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ
ਭਾਖੜਾ ਨਹਿਰ 'ਚ ਰੁੜੇ ਗੈਂਸ ਸਿਲੰਡਰ
ਸਿਲੰਡਰ ਸਪਲਾਈ ਵਾਲੀ ਗੱਡੀ ਨਹਿਰ 'ਚ ਡਿੱਗੀ
ਗੱਡੀ ਦਾ ਚਾਲਕ ਅਜੇ ਵੀ ਲਾਪਤਾ
ਇਹ ਤਸਵੀਰਾਂ ਸੰਗਰੂਰ ਦੇ ਖਨੋਰੀ ਦੀਆਂ ਹਨ,,,, ਜਿਥੇ ਭਾਖੜਾ ਨਹਿਰ ਚ ਵਡੀ ਗਿਣਤੀ ਚ ਗੈਸ ਸਿਲੰਡਰ ਤੈਰਦੇ ਨਜਰ ਆ ਰਹੇ ਐ...ਅਜਿਹਾ ਨਜਾਰਾ ਸ਼ਾਇਦ ਹੀ ਤੁਸੀ ਪਹਿਲਾ ਕਦੇ ਦੇਖਿਆ ਹੋਏਗਾ ....ਗੈਸ ਸਿਲੰਡਰਾ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ... ਭਾਖੜਾ ਨਹਿਰ ਵਿਚ ਜਾ ਡਿਗੀ ਹੈ ....ਜਿਵੇ ਹੀ ਗੱਡੀ ਨਹਿਰ ਚ ਡਿਗੀ ....ਸਾਰੇ ਸਿਲੰਡਰ ਪਾਣੀ ਚ ਰੁੜ ਗਏ... ਗਡੀ ਦੇ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ ...
ਹੁਣ ਤਕ ਜੋ ਜਾਣਕਾਰੀ ਹਾਸਿਲ ਹੋਈ ਹੈ,,, ਇਸਦੇ ਅਨੁਸਾਰ ਇਹ ਗੱਡੀ ਪਾਤੜਾ ਦੇ ਕੌਸ਼ਲ ਗੈਸ ਏਜੰਸੀ ਦੀ ਹੈ,,,, ਅਤੇ ਖਨੋਰੀ ਦੇ ਨਜ਼ਦੀਕ ਪਿੰਡ ਜੋਗੇਵਾਲ ਅਤੇ ਨਾਈਵਾਲਾ ਵਿੱਚ ਗੈਸ ਸਿੰਲਡਰ ਸਪਲਾਈ ਕਰਨ ਲਈ ਗਈ ਹੋਈ ਸੀ ....ਅਤੇ ਭਾਖੜਾ ਨਹਿਰ ਦੀ ਪਟੜੀ ਤੋਂ ਜਾਂਦੇ ਸਮੇ ਨਹਿਰ ਵਿੱਚ ਜਾ ਡਿੱਗੀ.. ਇਸ ਗੱਡੀ ਨੂੰ ਚਲਾ ਰਿਹਾ ਡਰਾਈਵਰ ਗੁਰਦਿਤ ਸਿੰਘ ਵੀ ਲਾਪਤਾ ਦਸਿਆ ਜਾ ਰਿਹਾ ਹੈ ਜਿਸਦੀ ਭਾਲ ਨਹਿਰ ਵਿਚ ਗੋਤਾਖੋਰ ਕਰ ਰਹੇ ਹਨ ...
ਗੈਸ ਏਜੰਸੀ ਦੇ ਮਾਲਿਕ ਨੇ ਦਸਿਆ ਗੱਡੀ ਦਾ ਜੀਪੀਐਸ ਬੰਦ ਹੋ ਜਾਣ ਬਾਅਦ ਗੱਡੀ ਦੀ ਭਾਲ ਸ਼ੁਰੂ ਕੀਤੀ ਗਈ । ਗੈਸ ਸਿਲਿੰਡਰ ਨਹਿਰ ਵਿੱਚ ਤੈਰਦੇ ਮਿਲੇ ਉਸ ਤੋਂ ਬਾਅਦ ਤੁਰੰਤ ਗੋਤਾਖੋਰ ਨੂੰ ਬੁਲਾਇਆ ਗਿਆ...