ਮਜੀਠੀਆ ਦੀ ਸੁਰੱਖਿਆ ਦੇ ਮੁੱਦੇ 'ਤੇ ਅਮਨ ਅਰੋੜਾ ਦਾ ਠੋਕਵਾਂ ਜਵਾਬ

ਮਜੀਠੀਆ ਦੀ ਸੁਰੱਖਿਆ ਦੇ ਮੁੱਦੇ 'ਤੇ ਅਮਨ ਅਰੋੜਾ ਦਾ ਠੋਕਵਾਂ ਜਵਾਬ

 ਸਮਰਾਲਾ ਦੇ ਖੰਨਾ ਰੋਡ ਤੇ 24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਦਾ ਡੱਬਾ ਲੈ ਕੇ ਫਰਾਰ ਹੋਏ ਨੌਸਰਬਾਜ ਨੂੰ ਸਮਰਾਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਸੁਨਿਆਰੇ ਦੀ ਦੁਕਾਨ ਤੋਂ ਨੌਸਰਬਾਜ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋਇਆ ਸੀ। ਪੁਲਿਸ ਵੱਲੋਂ ਉਸਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਦੋਸ਼ੀ ਦੀ ਪਛਾਣ ਇਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਹੋਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਜਿਹੜੀ ਗੱਡੀ ਵਿੱਚ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਲਗਾਈ ਹੋਈ ਸੀ। ਦੋਸ਼ੀ ਇਫਜੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਇਹ ਸੋਨੇ ਦੀ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਰਾਹੀ ਸ਼ੇਖ ਅਲੀਆ ਜੋ ਸ਼ਰਾਫਾ ਬਾਜ਼ਾਰ ਲੁਧਿਆਣੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ ਉਸ ਨੂੰ ਦਿੱਤੀਆਂ ਸਨ ਅਤੇ ਇਹ ਸੋਨਾ 34 ਗ੍ਰਾਮ ਰਕਮ 3 ਲੱਖ 5200 ਰੁਪਏ ਦਾ ਹੋਇਆ ਸੀ ਜੋ ਦੋਸ਼ੀ ਨੇ ਹਾਸਲ ਕੀਤੇ ਸਨ। ਪੁਲਿਸ ਵੱਲੋਂ ਦੋ ਲੱਖ ਰੁਪਏ ਅਤੇ ਚੋਰੀ ਕੀਤੇ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਏ ਹਨ। ਪੁਲਿਸ ਵੱਲੋਂ ਦੋਸ਼ੀ ਦੀ ਰਿਮਾਂਡ ਲੈਣ ਤੋਂ ਬਾਅਦ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ।
 

JOIN US ON

Telegram
Sponsored Links by Taboola