ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Continues below advertisement
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਮਾਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਸੰਗਰੂਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਪੂਰਾ ਸੰਗਰੂਰ ਸ਼ਹਿਰ ਮੀਂਹ ਦੇ ਪਾਣੀ ਦੇ ਵਿੱਚ ਡੁੱਬ ਗਿਆ ਹੈ, ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚ ਗੋਡੇ ਗੋਡੇ ਪਾਣੀ ਭਰ ਚੁੱਕਿਆ ਹੈ. ਅਤੇ ਸੰਗਰੂਰ ਸ਼ਹਿਰ ਦਾ ਹਰ ਇੱਕ ਇਲਾਕਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਲੋਕ ਆਪਣੇ ਸਾਧਨਾਂ ਦੇ ਉੱਪਰ ਬੜੀ ਮੁਸ਼ਕਿਲ ਦੇ ਨਾਲ ਬਾਜ਼ਾਰਾਂ ਵਿੱਚੋਂ ਦੀ ਗੁਜਰ ਰਹੇ ਹਨ ਕਈ ਲੋਕਾਂ ਦੇ ਸਾਧਨ ਪਾਣੀ ਦੇ ਕਾਰਨ ਖਰਾਬ ਹੋ ਗਏ, ਕਿਉਂਕਿ ਪਾਣੀ ਤਕਰੀਬਨ ਦੋ ਤੋਂ ਤਿੰਨ ਫੁੱਟ ਦੇ ਲਗਭਗ ਬਾਜ਼ਾਰਾਂ ਦੇ ਵਿੱਚ ਫੈਲਿਆ ਹੋਇਆ ਹੈ।
ਇਸ ਬਰਸਾਤ ਦੇ ਘਰ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ, ਕਿਉਂਕਿ ਹੁਣ ਕਿਸਾਨਾਂ ਦੇ ਵੱਲੋਂ ਝੋਨੇ ਦੇ ਫਸਲ ਲਗਾਈ ਜਾ ਰਹੀ ਹੈ ਅਤੇ ਕਿਸਾਨਾਂ ਨੇ ਕਿਹਾ ਕਿ ਹੁਣ ਝੋਨੇ ਦੀ ਫਸਲ ਲਗਾਉਣ ਦੇ ਲਈ ਸਾਨੂੰ ਟਿਊਬੈਲ ਲਗਾਉਣ ਦੀ ਜਰੂਰਤ ਨਹੀਂ ਇਹ ਮੀਂਹ ਦੇ ਪਾਣੀ ਦੇ ਵਿੱਚ ਝੋਨੇ ਦੇ ਫਸਲ ਲੱਗ ਜਾਵੇਗੀ, ਜਿਸ ਦੇ ਵਿੱਚ ਬਿਜਲੀ ਅਤੇ ਜਮੀਨੀ ਪਾਣੀ ਦਾ ਫਾਇਦਾ ਹੋਵੇਗਾ ।
Continues below advertisement