Sukhbir Badal |Punjab Floods|'ਪੰਜਾਬ ਨਾਲ ਕੋਈ ਨਹੀਂ ਖੜਾ', ਸੁਖਬੀਰ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਇਸ ਦੌਰਾਨ ਕਿਸਾਨ ਦੀ ਫ਼ਸਲ ਸਰਕਾਰੀ ਰੇਟ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਨਗਰੇਨ ਨੇ ਖਰੀਦੀ। ਮੰਤਰੀ ਸੌਂਦ ਨੇ ਕਿਹਾ ਕਿ ਕਿਸਾਨ ਦਾ ਦਾਣਾ ਦਾਣਾ ਪੰਜਾਬ ਸਰਕਾਰ ਵੱਲੋਂ ਖਰੀਦਿਆ ਜਾਵੇਗਾ। ਕਿਸੇ ਵੀ ਕਿਸਾਨ ਨੂੰ ਮੰਡੀ ਅੰਦਰ ਰਾਤ ਨਹੀਂ ਕੱਟਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਮੰਤਰੀ ਸੌਂਦ ਨੇ ਕੇਂਦਰ ਸਰਕਾਰ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਹਰ ਵਾਰ ਸਿਰਫ ਖ਼ਾਨਾਪੂਰਤੀ ਕਰਨ ਲਈ ਆਪਣੀਆਂ ਟੀਮਾਂ ਭੇਜਦੀ ਹੈ। ਜੇਕਰ ਕੇਂਦਰ ਸਚਮੁੱਚ ਹੀ ਪੰਜਾਬ ਦੀ ਭਲਾਈ ਚਾਹੁੰਦੀ ਹੈ ਤਾਂ ਸੀਜ਼ਨ ਤੋਂ ਪਹਿਲਾਂ ਟੀਮਾਂ ਭੇਜ ਕੇ ਮਸਲੇ ਹੱਲ ਕਿਉਂ ਨਹੀਂ ਕੀਤੇ ਜਾਂਦੇ। ਡੀਐੱਫਐੱਸਓ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਸਾਰੇ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸਦੇ ਨਾਲ ਹੀ ਓਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਲੈਕੇ ਆਉਣ। 17 ਫ਼ੀਸਦੀ ਨਮੀ ਵਾਲਾ ਝੋਨਾ ਤੁਰੰਤ ਖਰੀਦਿਆ ਜਾਵੇਗਾ।