ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆ
ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆ
ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆ
ਸਰਕਾਰੀ ਹਸਪਤਾਲ 'ਚ ਮੁੜ ਕੀਤਾ ਹਮਲਾ
ਸਰਕਾਰੀ ਹਸਪਤਾਲ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ
ਵਾਰਦਾਤ ਕਾਰਨ ਹਸਪਤਾਲ 'ਚ ਸਹਿਮ ਦਾ ਮਾਹੌਲ
ਸੰਗਰੂਰ ਦੇ ਵਿਚ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ |
ਜਿਥੇ ਮਨਪ੍ਰੀਤ ਸਿੰਘ ਨਾਮੀ ਨੌਜਵਾਨ ਨਾਲ ਸੋਸ਼ਲ ਮੀਡੀਆ 'ਤੇ add ਇਕ ਕੁੜੀ ਨੇ ਮੈਸਜ ਕਰਕੇ ਮਿਲਣ ਲਈ ਬੁਲਾਇਆ
ਲੇਕਿਨ ਅੱਗੇ ਕੁੜੀ ਨਹੀਂ ਬਲਕਿ ਕੁਝ ਨੌਜਵਾਨ ਆਉਣ ਖੜ੍ਹੇ ਹੋਏ | ਜਿਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਖ਼ਮੀ ਕਰ ਦਿੱਤਾ |
ਇੰਨਾ ਹੀ ਨਹੀਂ ਜਖਮੀ ਮਨਪ੍ਰੀਤ ਸਰਕਾਰੀ ਹਸਪਤਾਲ ਚ ਜ਼ੇਰੇ ਇਲਾਜ਼ ਸੀ ਕਿ
ਹਮਲਾਵਰਾਂ ਨੇ ਇਕ ਵਾਰ ਫ਼ਿਰ ਤੋਂ ਹਸਪਤਾਲ ਦੀ ਐਮਰਜੰਸੀ ਚ ਦਾਖਲ ਹੋ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ |
ਹਮਲਾਵਰਾਂ ਨੇ ਇਸ ਦੌਰਾਨ ਨੌਜਵਾਨ ਨੂੰ ਬਚਾਅ ਰਹੇ ਉਸਦੇ ਦੋਸਤ ਨੂੰ ਵੀ ਫੱਟੜ ਕਰ ਦਿੱਤਾ |
ਉਥੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਪੁਲਿਸ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ |ਤੇ ਪੁਲਿਸ ਮੁਲਜ਼ਮਾਂ ਦੀ ਜਲਦ ਗਿਰਫਤਾਰੀ ਦਾ ਦਾਅਵਾ ਕਰ ਰਹੀ ਹੈ |
ਉਥੇ ਹੀ ਹਸਪਤਾਲ ਚ ਹੋਈ ਇਸ ਗੁੰਡਾਗਰਦੀ ਤੋਂ ਹਸਪਤਾਲ ਪ੍ਰਸ਼ਾਸਨ ਖ਼ਾਸਾ ਨਾਰਾਜ਼ ਹੈ |ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਤੋਂ ਬਾਅਦ
ਹਸਪਤਾਲ ਚ ਸਹਿਮ ਦਾ ਮਾਹੌਲ ਹੈ | ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਸੰਬੰਧੀ ਸਖਤ ਇੰਤਜ਼ਾਮਾਤ ਕਰਨ ਤੇ ਮੁਲਜ਼ਮਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |