ਸਾਲ 'ਚ 2 ਵਾਰ ਸਿਰਫ ਪੰਛੀਆਂ ਲਈ ਖੇਤ 'ਚ ਬਾਜਰਾ ਬੀਜਦਾ ਹੈ ਇਹ ਕਿਸਾਨ..|abp sanjha|
ਸਾਲ 'ਚ 2 ਵਾਰ ਸਿਰਫ ਪੰਛੀਆਂ ਲਈ ਖੇਤ 'ਚ ਬਾਜਰਾ ਬੀਜਦਾ ਹੈ ਇਹ ਕਿਸਾਨ
ਸੰਗਰੂਰ ਦਾ ਇੱਕ ਉਹ ਪਿੰਡ ਜਿੱਥੇ ਇੱਕ ਵਾਤਾਵਰਨ ਪ੍ਰੇਮੀ ਨੇ ਆਪਣੇ ਹੀ ਖੇਤ ਵਿੱਚ ਪੰਛੀਆਂ ਲਈ ਅੱਧਾ ਏਕੜ ਜ਼ਮੀਨ ਅੰਦਰ ਬਾਜ਼ਰੇ ਦੀ ਫ਼ਸਲ ਬੀਜ ਦਿੱਤੀ ਤਾਂ ਕਿ ਫਸਲ ਪੱਕਣ ਤੋਂ ਬਾਅਦ ਪੰਛੀਆਂ ਨੂੰ ਪਾ ਦਿੱਤੀ ਜਾਵੇ
ਪ੍ਰੰਤੂ ਪੰਛੀਆਂ ਨੂੰ ਏਨੀਂ ਕਾਹਲ ਪੈ ਗਈ ਕਿ ਉਨ੍ਹਾਂ ਨੇ ਫਸਲ ਪੱਕਣ ਦਾ ਇੰਤਜ਼ਾਰ ਹੀ ਨਹੀਂ ਕੀਤਾ ਅਤੇ ਹਜ਼ਾਰਾਂ ਪੰਛੀ ਇਕੱਠੇ ਹੋ ਪਹੁੰਚ ਗਏ ਵਾਤਾਵਰਨ ਪ੍ਰੇਮੀ ਲਛਮਣ ਸਿੰਘ ਚੱਠਾ ਦੇ ਖੇਤ ਵਿੱਚ ਫੇਰ ਕਿ ਰੱਜ ਕੇ ਕੀਤੀ ਪੇਟ ਪੂਜਾ ਅਤੇ ਫ਼ਿਰ ਮਾਰ ਗਏ ਉਡਾਰੀ
ਹੁਣ ਹਰ ਰੋਜ਼ ਸਵੇਰੇ ਸ਼ਾਮ ਹਜ਼ਾਰਾਂ ਹੀ ਤੋਤੇ ਅਤੇ ਚਿੜੀਆਂ ਲਛਮਣ ਸਿੰਘ ਚੱਠਾ ਦੇ ਖੇਤ ਪਹੁੰਚ ਜਾਂਦੇ ਹਨ ਅਤੇ ਆਪ ਮਿਹਨਤ ਕਰ ਕੱਚੇ ਬਾਜ਼ਰੇ ਦਾ ਭੋਜਨ ਕਰਦੇ ਹਨ ਤੇ ਖੇਤ ਅੰਦਰ ਚਹਿਕ ਮਹਿਕ ਹੁੰਦੀ ਰਹਿੰਦੀ ਹੈ ਜਿਸ ਨੂੰ ਦੇਖਕੇ ਰਾਹਗੀਰ ਵੀ ਖੁਸ਼ ਹੁੰਦੇ ਹਨ ਅਤੇ ਵੀਡੀਓ ਬਣਾ ਕੇ ਵੀ ਲੈ ਜਾਂਦੇ ਹਨ
ਉਧਰ ਵਾਤਾਵਰਨ ਪ੍ਰੇਮੀ ਲਛਮਣ ਸਿੰਘ ਚੱਠਾ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਬਾਪੂ ਜੀ ਨੂੰ ਪੰਛੀਆਂ ਨਾਲ ਬਹੁਤ ਪਿਆਰ ਸੀ ਜੋ ਕਿ ਉਸੇ ਰਸਤੇ ਤੇ ਚਲਦਿਆਂ ਮੈਂ ਆਪਣੇ ਖੇਤਾਂ ਵਿੱਚੋਂ ਕੁੱਝ ਹਿੱਸਾ ਜ਼ਮੀਨ ਅੰਦਰ ਇਨ੍ਹਾਂ ਪੰਛੀਆਂ ਲਈ ਬਾਜ਼ਾਰ ਬੀਜਿਆ ਸੀ ਤਾਂ ਕਿ ਪੱਕਣ ਤੋਂ ਬਾਅਦ ਥੋੜ੍ਹਾ ਥੋੜ੍ਹਾ ਕਰਕੇ ਹਰ ਰੋਜ਼ ਪੰਛੀਆਂ ਨੂੰ ਪਾਇਆ ਜਾਵੇਗਾ ਪਰ ਅਜਿਹਾ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਫ਼ਸਲ ਪੱਕਣ ਤੋਂ ਪਹਿਲਾਂ ਹੀ ਹਜ਼ਾਰਾਂ ਪੰਛੀ ਮੇਰੇ ਖੇਤ ਵਿੱਚ ਖੁਦ ਦਾਣਾ ਚੁਗਣ ਲਈ ਹਰ ਰੋਜ਼ ਆਉਂਦੇ ਹਨ ਉਨ੍ਹਾਂ ਕਿਹਾ ਕਿ ਇਸ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਇਹ ਤਸਵੀਰ ਵਿੱਚੋਂ ਇੱਕ ਚੰਗਾ ਸੰਦੇਸ਼ ਵੀ ਨਿਕਲਕੇ ਸਾਹਮਣੇ ਆਇਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਹੁਣ ਸਾਲ ਵਿੱਚ ਦੋ ਵਾਰ ਪੰਛੀਆਂ ਲਈ ਬਾਜ਼ਾਰੇ ਦੀ ਕਾਸ਼ਤ ਕਰਨ ਦਾ ਫੈਸਲਾ ਲਿਆ ਹੈ